1 ਨਵੰਬਰ ਦੀ ਡਿਬੇਟ : ਸੁਖਬੀਰ, ਬਾਜਵਾ ਤੇ ਜਾਖੜ ਦਾ ਮਨਪਸੰਦ ਖਾਣਾ ਰੱਖਾਂਗੇ : CM

0
1264

ਚੰਡੀਗੜ੍ਹ, 15 ਅਕਤੂਬਰ| 1 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਮਹਾਡਿਬੇਟ ਕਰਨ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਮਹਾਡਿਬੇਟ ਕਰਨ ਜਾ ਰਿਹਾ ਹਾਂ ਪਰ ਵਿਰੋਧੀ ਇਸ ਡਿਬੇਟ ਤੋਂ ਬਚ ਰਹੋੇੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਡਿਬੇਟ ਰੱਖੀ ਹੈ।

ਇਸ ਡਿਬੇਟ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ। ਪਰ ਵਿਰੋਧੀ ਪਤਾ ਨਹੀਂ ਕਿਉਂ ਇਸ ਡਿਬੇਟ ਦਾ ਹਿੱਸਾ ਬਣਨ ਤੋਂ ਡਰ ਰਹੇ ਹਨ।

ਇਸ ਮੌਕੇ ਉਨ੍ਹਾਂ ਨੇ ਆਪਣੇ ਵਿਅੰਗਾਤਮਿਕ ਅੰਦਾਜ਼਼ ਵਿਚ ਕਿਹਾ ਕਿ ਉਨ੍ਹਾਂ ਨੇ ਬਾਜਵਾ, ਸੁਖਬੀਰ ਤੇ ਜਾਖੜ ਦੀ ਪਸੰਦ ਦਾ ਖਾਣਾ ਬਣਾਇਆ ਹੈ। ਉਹ ਜ਼ਰੂਰ ਆਉਣ।