ਨਵੀਂ ਦਿੱਲੀ. ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਾਨੂੰਨੀ ਕਾਰਵਾਈ ਵਿਚ ਵਟਸ-ਐਪ, ਈ-ਮੇਲ, ਫੈਕਮ ਅਤੇ ਟੈਲੀਗ੍ਰਾਮ ਜਰੀਏ ਸੰਮਨ ਅਤੇ ਨੋਟਿਸ ਭੇਜਣ ਨੂੰ ਮਨਜੂਰੀ ਦਿੱਤੀ ਹੈ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਸਾਰੇ ਮਾਧਿਅਮਾਂ ਰਾਹੀਂ ਭੇਜੇ ਜਾਣ ਵਾਲੇ ਸੰਮਨ ਅਤੇ ਨੋਟਿਸ ਅਧਿਕਾਰਿਤ ਧਿਰ ਵਲੋਂ ਹੋਣ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸੁਪਰੀਮ ਕੋਰਟ ਨੇ ਅਦਾਲਤੀ ਕਾਰਵਾਈਆਂ ਦੌਰਾਨ ਵਟਸ-ਐਪ ਤੇ ਟੈਲੀਗ੍ਰਾਮ ਰਾਹੀਂ ਸੰਮਨ ਅਤੇ ਨੋਟਿਸ ਭੇਜਣ ਨੂੰ ਮਨਜੂਰੀ ਦਿੱਤੀ ਹੈ।
ਫੈਸਲੇ ਮੁਤਾਬਿਕ ਵਟਸ-ਐਪ ਤੇ ਜਦੋਂ ਕਿਸੇ ਨੂੰ ਵੀ ਨੋਟਿਸ ਭੇਜਿਆ ਜਾਵੇ ਤੇ ਨੋਟਿਸ ਤੇ ਦੋ ਨੀਲੀਆਂ ਟਿਕਾਂ ਆ ਜਾਣ ਤਾਂ ਸਮਝ ਲਿਆ ਜਾਵੇ ਕਿ ਨੋਟਿਸ ਰਿਸਿਵ ਕਰ ਲਿਆ ਗਿਆ ਹੈ।