ਨਸ਼ੇ ਨੇ ਨਹੀਂ, ਨਸ਼ਾ ਛਡਾਉਣ ਵਾਲੀ ਗੋਲੀ ਨੇ ਖੋਹ ਲਿਆ ਮਾਂ ਦਾ ਪੁੱਤ, ਵੇਖੋ ਰੋਂਦੀ-ਕੁਰਲਾਉਂਦੀ ਮਾਂ ਦਾ ਦਰਦ

0
4150

ਤਰਨਤਾਰਨ (ਬਲਜੀਤ ਸਿੰਘ) | ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸੰਘਵਾਂ ਵਿਖੇ ਇਕ ਨੌਜਵਾਨ ਦੀ ਨਸ਼ਾ ਛੁਡਾਊ ਓਟ ਸੈਂਟਰ ‘ਚੋਂ ਨਸ਼ੇ ਛਡਾਉਣ ਗੋਲੀ ਨਾ ਮਿਲਣ ਕਾਰਨ ਤੜਫ-ਤੜਫ ਕੇ ਮੌਤ ਹੋ ਗਈ।

ਮ੍ਰਿਤਕ ਜੈਮਲ ਸਿੰਘ ਦੇ ਭਰਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਭੱਗੂਪੁਰ ਦੇ ਓਟ ਸੈਂਟਰ ‘ਚੋਂ ਨਸ਼ਾ ਛੁਡਾਊ ਗੋਲੀ ਨਾ ਮਿਲਣ ਕਰਕੇ ਉਸ ਦੇ ਭਰਾ ਦੀ ਮੌਤ ਹੋਈ ਹੈ ਕਿਉਂਕਿ ਕਈ ਦਿਨਾਂ ਤੋਂ ਇਸ ਓਟ ਸੈਂਟਰ ਵਿੱਚ ਗੋਲੀਆਂ ਨਹੀਂ ਆ ਰਹੀਆਂ।

ਇਸ ਸਬੰਧੀ ਉਨ੍ਹਾਂ ਵੱਲੋਂ ਸਰਕਾਰੇ-ਦਰਬਾਰੇ ਵੀ ਅਪੀਲ ਕੀਤੀ ਗਈ ਸੀ ਕਿ ਇਸ ਓਟ ਸੈਂਟਰ ਵਿੱਚ ਗੋਲੀਆਂ ਭੇਜੀਆਂ ਜਾਣ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਤੇ ਅੱਜ ਉਸ ਦੇ ਭਰਾ ਦੀ ਮੌਤ ਹੋ ਗਈ ਹੈ।