ਚੰਡੀਗੜ੍ਹ, 24 ਸਤੰਬਰ । ਸ਼ਹਿਰ ਵਿਚ ਫੈਂਸੀ ਤੇ ਵੀਆਈਪੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਸ਼ਹਿਰ ਵਾਸੀ ਆਪਣੇ ਲਗਜ਼ਰੀ ਵਾਹਨਾਂ ਵਿਚ ਫੈਂਸੀ ਨੰਬਰ ਲਗਾਉਣਾ ਚਾਹੁੰਦੇ ਹਨ। ਇਸ ਲਈ ਉਹ ਪੈਸੇ ਦੀ ਵੀ ਪ੍ਰਵਾਹ ਨਹੀਂ ਕਰਦੇ। ਸੋਮਵਾਰ ਨੂੰ ਹੋਈ ਈ-ਨਿਲਾਮੀ ਦੇ ਤਹਿਤ ਨੰਬਰ ਸੀਐਚ 01-ਸੀਡਬਲਯੂ-0001 16 ਲੱਖ 50 ਹਜ਼ਾਰ ਰੁਪਏ ਵਿਚ ਵਿਕਿਆ, ਜਦਕਿ ਦੂਜਾ ਨੰਬਰ 10 ਲੱਖ ਰੁਪਏ ‘ਚ ਨਿਲਾਮ ਹੋਇਆ। ਇਹ ਨੰਬਰ CH01-CW-0009 ਹੈ।
ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੇ ਦਫਤਰ ਨੇ 21 ਸਤੰਬਰ ਤੋਂ 23 ਸਤੰਬਰ ਤੱਕ ਵਾਹਨ ਨੰਬਰ 0001 ਤੋਂ 9999 ਤੱਕ ਨਵੀਂ ਸੀਰੀਜ਼ CH01-CW ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਵਿਕਲਪ) ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ ਅਤੇ ਵਿਸ਼ੇਸ਼ ਨੰਬਰਾਂ ਦੀ ਈ-ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ, ਜਿਸ ਵਿਚ ਕੁੱਲ 489 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਜਿਸ ਨੂੰ ਵੇਚ ਕੇ 2,26,79,000 ਰੁਪਏ ਦੀ ਵੱਡੀ ਆਮਦਨ ਪ੍ਰਾਪਤ ਹੋਈ ਹੈ।