ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਤੇਜਸਵੀ ਯਾਦਵ ਬਣੇ ਡਿਪਟੀ ਸੀਐਮ

0
1655

ਬਿਹਾਰ | ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਉਹ ਸੱਤ ਪਾਰਟੀਆਂ ਦੇ ਗੱਠਜੋੜ ਦੀ ਅਗਵਾਈ ਕਰਨਗੇ। ਇਸ ਗਠਜੋੜ ਨੂੰ ਇੱਕ ਆਜ਼ਾਦ ਦਾ ਸਮਰਥਨ ਪ੍ਰਾਪਤ ਹੈ। ਮਹਾਗਠਜੋੜ ਵਿੱਚ ਜੇਡੀਯੂ, ਆਰਜੇਡੀ, ਕਾਂਗਰਸ ਤੇ ਖੱਬੀਆਂ ਪਾਰਟੀਆਂ ਸ਼ਾਮਲ ਹਨ।

ਸਹੁੰ ਚੁੱਕ ਸਮਾਗਮ ਲਈ ਲਾਲੂ ਯਾਦਵ ਦਾ ਪਰਿਵਾਰ ਰਾਜ ਭਵਨ ਪਹੁੰਚਿਆ ਹੈ। ਇਸ ਵਿੱਚ ਰਾਬੜੀ ਦੇਵੀ, ਤੇਜ ਪ੍ਰਤਾਪ ਯਾਦਵ ਤੇ ਤੇਜਸਵੀ ਯਾਦਵ ਦੀ ਪਤਨੀ ਰੇਚਲ ਸ਼ਾਮਲ ਹਨ। ਇਸ ਸਮਾਗਮ ਵਿੱਚ ਕਿਸੇ ਹੋਰ ਪਾਰਟੀ ਜਾਂ ਸੂਬੇ ਦੇ ਵੱਡੇ ਆਗੂਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਲਾਲੂ ਯਾਦਵ ਦਾ ਦਿੱਲੀ ‘ਚ ਇਲਾਜ ਚੱਲ ਰਿਹਾ ਹੈ, ਇਸ ਲਈ ਉਹ ਵੀ ਪਟਨਾ ਨਹੀਂ ਪਹੁੰਚ ਸਕੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸਹੁੰ ਚੁੱਕ ਲਈ ਹੈ।