ਨਿਤਿਨ ਕੋਹਲੀ ਨੇ ਨਵੇਂ ਟ੍ਰੇਡਰਜ਼ ਕਮਿਸ਼ਨ ਮੈਂਬਰਾਂ ਦਾ ਸਨਮਾਨ ਕੀਤਾ, ਵਪਾਰ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਕੀਤੀ ਚਰਚਾ

0
215

ਜਲੰਧਰ | ਆਮ ਆਦਮੀ ਪਾਰਟੀ, ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਨਵੇਂ ਚੇਅਰਮੈਨ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਮੈਂਬਰਾਂ ਦੇ ਹੁਣ ਤੱਕ ਦੇ ਯੋਗਦਾਨ ਦੀ ਸਹਾਰਨਾ ਕੀਤੀ ਅਤੇ ਭਵਿੱਖ ਵਿੱਚ ਵਪਾਰ ਨੂੰ ਹੋਰ ਸੁਧਾਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਉਮੀਦ ਜਤਾਈ।

ਸਨਮਾਨ ਸਮਾਰੋਹ ਵਿੱਚ ਕਮਿਸ਼ਨ ਦੇ ਚੇਅਰਮੈਨ ਇੰਦਰਵੰਸ਼ ਸਿੰਘ ਚੱਢਾ, ਮੈਂਬਰ ਹਰਿੰਦਰ ਪਾਲ ਸਿੰਘ ਮਨੋਚਾ, ਹਲਕਾ ਸੈਂਟਰ ਚੇਅਰਮੈਨ ਅਜੇਸ਼ ਕੁਮਾਰ ਸ਼ਰਮਾ, ਅਤੇ ਹੋਰ ਮੈਂਬਰ ਅੰਕੁਰ ਸਿਆਲ, ਮਨਿੰਦਰ ਸਿੰਘ (ਹਨੀ), ਗਗਨ ਸੰਧੂ (ਗੱਬਰ), ਲਖਵੀਰ ਸਿੰਘ, ਕਮਲਜੀਤ ਸਿੰਘ , ਸੁਭਾਸ਼ ਠਾਕੁਰ ਅਤੇ ਸੁਰੇਸ਼ ਗੁਪਤਾ ਮੌਜੂਦ ਰਹੇ।

ਸਮਾਰੋਹ ਦੌਰਾਨ ਵਪਾਰੀਆਂ ਅਤੇ ਕਮਿਸ਼ਨ ਮੈਂਬਰਾਂ ਨੇ ਵਿਚਾਰ ਸਾਂਝੇ ਕੀਤੇ ਅਤੇ ਵਪਾਰ ਨੂੰ ਸੁਗਮ, ਸਹਿਯੋਗੀ ਅਤੇ ਪਾਰਦਰਸ਼ੀ ਬਣਾਉਣ ’ਤੇ ਗੰਭੀਰ ਚਰਚਾ ਕੀਤੀ। ਨਿਤਿਨ ਕੋਹਲੀ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਹਮੇਸ਼ਾਂ ਉਨ੍ਹਾਂ ਦੇ ਸੁਝਾਵਾਂ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦੀ ਹੈ।

ਇਸ ਮੌਕੇ ਤੇ ਇਹ ਵੀ ਕਿਹਾ ਗਿਆ ਕਿ ਵਪਾਰੀਆਂ ਅਤੇ ਕਮਿਸ਼ਨ ਮੈਂਬਰਾਂ ਨੂੰ ਮਿਲ ਕੇ ਸਹਿਯੋਗ ਅਤੇ ਸੰਚਾਰ ਵਧਾਉਣਾ ਚਾਹੀਦਾ ਹੈ, ਤਾਂ ਜੋ ਵਪਾਰ ਦਾ ਮਾਹੌਲ ਸੁਰੱਖਿਅਤ, ਸਕਾਰਾਤਮਕ ਅਤੇ ਵਿਕਾਸਸ਼ੀਲ ਬਣਿਆ ਰਹੇ।

ਸਮਾਰੋਹ ਦੇ ਅੰਤ ’ਤੇ ਨਿਤਿਨ ਕੋਹਲੀ ਨੇ ਸਾਰੇ ਵਪਾਰੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਅਤੇ ਭਵਿੱਖੀ ਯੋਜਨਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।