ਕਤਲ ਦੇ ਅਰੋਪੀ ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਕੀਤਾ ਹਮਲਾ, 2 ਐੱਸਐੱਚਓ ਦੇ ਗੁੱਟ ਵੱਢੇ, ਐਨਕਾਉਂਟਰ ‘ਚ ਦੋਵੇਂ ਨਿਹੰਗ ਮਾਰੇ ਗਏ

0
3179

ਤਰਨਤਾਰਨ (ਬਲਜੀਤ ਸਿੰਘ) | ਹਜ਼ੂਰ ਸਾਹਿਬ ਵਿਖੇ ਕਤਲ ਕਰ ਕੇ ਆਏ ਦੋ ਨਿਹੰਗਾਂ ਨੂੰ ਫੜ੍ਹਣ ਗਈ ਪੁਲਿਸ ‘ਤੇ ਨਿਹੰਗਾਂ ਨੇ ਹਮਲਾ ਕਰ ਦਿੱਤਾ।

ਇਸ ਹਮਲੇ ਵਿੱਚ ਐੱਸਐੱਚਓ ਨਰਿੰਦਰ ਸਿੰਘ ਢੋਟੀ ਅਤੇ ਐਸਐਚਓ ਵਲਟੋਹਾ ਬਲਵਿੰਦਰ ਸਿੰਘ ਦੇ ਗੁੱਟ ਵੱਢੇ ਗਏ। ਇਸ ਤੋਂ ਬਾਅਦ ਡੀਐਸਪੀ ਰਾਜਬੀਰ ਸਿੰਘ ਉੱਤੇ ਵੀ ਹਮਲਾ ਕੀਤਾ ਗਿਆ। ਬਾਅਦ ਵਿੱਚ ਪੁਲਿਸ ਨੇ ਫਾਈਰਿੰਗ ਕੀਤੀ ਜਿਸ ਵਿੱਚ ਦੋਵੇਂ ਨਿਹੰਗਾਂ ਦੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੇ ਐੱਸਐੱਸਪੀ ਤਰਨਤਾਰਨ ਨੇ ਦੋਹਾਂ ਐੱਸਐੱਚਓ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।

ਦੱਸਿਆ ਜਾ ਰਿਹਾ ਹੈ ਕਿ ਨਾਂਦੇੜ ਸਾਹਿਬ ਵਿਖੇ ਸੰਤੋਖ ਸਿੰਘ ਨਾਂ ਦੇ ਇੱਕ ਨਿਹੰਗ ਦਾ ਇਨ੍ਹਾਂ ਦੋਹਾਂ ਨੇ ਕਤਲ ਕੀਤਾ ਸੀ। ਇਹ ਦੋਵੋਂ ਪਿੰਡ ਸਿੰਘਪੁਰਾ ਵਿਖੇ ਲੁਕੇ ਹੋਏ ਸਨ।

ਪੁਲਿਸ ਨੇ ਜਦੋਂ ਇਨ੍ਹਾਂ ਨੂੰ ਫੜ੍ਹਣ ਲਈ ਐਕਸ਼ਨ ਸ਼ੁਰੂ ਕੀਤਾ ਤਾਂ ਇਨ੍ਹਾਂ ਨੇ ਪੁਲਿਸ ਪਾਰਟੀ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਐਨਕਾਉਂਟਰ ਵਿੱਚ ਦੋਹਾਂ ਨਿਹੰਗਾਂ ਨੂੰ ਢੇਰ ਕਰ ਦਿੱਤਾ। ਮ੍ਰਿਤਕ ਨਿਹੰਗਾਂ ਦੀ ਪਛਾਣ ਗੁਰਦੇਵ ਸਿੰਘ ਅਤੇ ਮਹਿਤਾਬ ਸਿੰਘ ਵਜੋਂ ਹੋਈ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)