ਜਲੰਧਰ ਦੇ ਕਿਸ਼ਨਪੁਰਾ ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਲੜਕੀ ਅੰਮ੍ਰਿਤਸਰ ਤੋਂ ਬਰਾਮਦ

0
789

ਜਲੰਧਰ। ਕਿਸ਼ਨਪੁਰਾ ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਲੜਕੀ ਅੰਮ੍ਰਿਤਸਰ ਤੋਂ ਬਰਾਮਦ ਹੋਈ ਹੈ। ਅੰਮ੍ਰਿਤਸਰ ਪੁਲਿਸ ਨੇ ਬੱਚੇ ਬਾਰੇ ਪੁਲਿਸ ਨੂੰ ਸੂਚਿਤ ਕਰਨ ਵਾਲੀ ਔਰਤ ਦਾ ਸਨਮਾਨ ਵੀ ਕੀਤਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇੱਕ ਨਿਹੰਗ ਸਿੰਘ ਇੱਕ ਔਰਤ ਦੀ ਮਦਦ ਕਰਕੇ ਉਸ ਨੂੰ ਆਪਣੇ ਘਰ ਲੈ ਆਇਆ ਸੀ।


ਜਿਸ ਤੋਂ ਬਾਅਦ ਉਹ ਫਿਰ ਬਾਜ਼ਾਰ ‘ਚ ਕੰਮ ‘ਤੇ ਚਲਾ ਗਿਆ। ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਜਿਸ ਔਰਤ ਦੀ ਉਸ ਨੇ ਮਦਦ ਕੀਤੀ ਸੀ, ਉਹ ਉਸਦੀ ਬੱਚੀ ਨੂੰ ਵਰਗਲਾ ਕੇ ਲੈ ਗਈ ਸੀ। ਜਿਸ ਦੀ ਸੂਚਨਾ ਨਿਹੰਗ ਨੇ ਥਾਣਾ 8 ਦੀ ਪੁਲਸ ਨੂੰ ਦਿੱਤੀ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਅੱਜ ਨਿਹੰਗ ਸਿੰਘ ਦੀ ਬੇਟੀ ਆਂਚਲ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਤੋਂ ਕੂੜਾ ਡੰਪ ਨੇੜਿਓਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਲੜਕੀ ਨੂੰ ਕੂੜਾ ਡੰਪ ਨੇੜੇ ਦੇਖ ਕੇ ਇਲਾਕੇ ਦੇ ਲੋਕਾਂ ਨੇ ਲੜਕੀ ਨੂੰ ਪਨਾਹ ਦਿੱਤੀ। ਜਿਸ ਤੋਂ ਬਾਅਦ ਇਸ ਦੀ ਸੂਚਨਾ ਅੰਮ੍ਰਿਤਸਰ ਪੁਲਿਸ ਨੂੰ ਦਿੱਤੀ ਗਈ।

ਅੰਮ੍ਰਿਤਸਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਲੜਕੀ ਨੂੰ ਲੈਣ ਅੰਮ੍ਰਿਤਸਰ ਲਈ ਰਵਾਨਾ ਹੋ ਗਈ।