ਜਲੰਧਰ, ਲੁਧਿਆਣਾ ਅਤੇ ਪਟਿਆਲਾ ‘ਚ ਕੱਲ੍ਹ ਤੋਂ ਲੱਗੇਗਾ ਨਾਇਟ ਕਰਫਿਊ, ਪੜ੍ਹੋ ਡਿਟੇਲ

0
1842

ਚੰਡੀਗੜ੍ਹ . ਸੂਬੇ ਦੇ ਕਈ ਜਿਲ੍ਹਿਆਂ ਵਿਚ ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਲਗਾਤਾਰ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਫੈਸਲਾ ਲਿਆ ਹੈ। ਹੁਣ ਫਿਰ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਨਾਇਟ ਕਰਫਿਊ ਲਗਾ ਦਿੱਤਾ ਗਿਆ ਹੈ।

ਸ਼ਨੀਵਾਰ ਨੂੰ ਫੇਸਬੁਕ ‘ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ। ਕੈਪਟਨ ਦੇ ਹੁਕਮ ਮੁਤਾਬਿਕ ਹੁਣ ਤਿੰਨੇ ਜਿਲ੍ਹਿਆਂ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਿਆ ਕਰੇਗਾ।

ਨਾਇਟ ਕਰਫਿਊ ਫਿਰ ਤੋਂ ਲਗਾ ਕੇ ਲੋਕਾਂ ਦੀ ਮੂਵਮੇਂਟ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕੋਰੋਨਾ ਵੱਡੇ ਤਿੰਨ ਜਿਲ੍ਹਿਆਂ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਹ ਕਰਫਿਊ ਕੱਲ ਤੋਂ ਲਾਗੂ ਹੋਵੇਗਾ।

ਤੀਜੇ ਅਨਲੌਕ ਵਿੱਚ 1 ਅਗਸਤ ਤੋਂ ਹੀ ਨਾਇਟ ਕਰਫਿਊ ਹਟਾਇਆ ਗਿਆ ਸੀ ਪਰ ਹੁਣ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿੱਚ ਫਿਰ ਤੋਂ ਲੱਗੇਗਾ।