ਪੂਰੇ ਪੰਜਾਬ ‘ਚ ਨਾਇਟ ਕਰਫਿਊ ਖ਼ਤਮ, ਪੜ੍ਹੋ ਹੁਣ ਕੀ-ਕੀ ਪਾਬੰਦੀਆਂ ਰਹਿਣਗੀਆਂ ਲਾਗੂ

0
1478

ਜਲੰਧਰ | ਲਗਾਤਾਰ ਘੱਟਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਹੋਰ ਅੱਜ ਹੋਰ ਪਾਬੰਦੀਆਂ ਘਟਾਈਆਂ ਗਈਆਂ ਹਨ। ਸੋਮਵਾਰ ਤੋਂ ਸਾਰੇ ਵੀਕੈਂਡ ਕਰਫਿਊ ਅਤੇ ਰਾਤ ਦਾ ਕਰਫਿਊ ਹਟਾਉਣ ਦੇ ਆਰਡਰ ਮੁੱਖ ਮੰਤਰੀ ਨੇ ਜਾਰੀ ਕਰ ਦਿੱਤੇ ਹਨ।

ਜੇਕਰ ਪਾਬੰਦੀਆਂ ਦੀ ਗੱਲ ਕਰੀਏ ਤਾਂ ਹੁਣ ਇੰਡੋਰ ਲਈ ਵੱਧ ਤੋਂ ਵੱਧ 100 ਵਿਅਕਤੀ ਅਤੇ ਆਊਟਡੋਰ ਵਿੱਚ 200 ਵਿਅਕਤੀਆਂ ਦਾ ਇਕੱਠ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਡੀਜੀਪੀ ਨੂੰ ਹੁਕਮ ਦਿੱਤੇ ਹਨ ਕਿ ਜਿਹੜੀਆਂ ਸਿਆਸੀ ਪਾਰਟੀਆਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਤੇ ਕੇਸ ਦਰਜ ਕੀਤਾ ਜਾਵੇਗਾ।

ਹੁਣ ਸਿਨੇਮਾ ਘਰ, ਬਾਰ, ਰੈਸਟੋਰੈਂਟ, ਸਪਾ, ਸਵੀਮਿੰਗਪੁਲ, ਖੇਡ ਕੰਪੈਲਕਸ, ਚਿੜੀਆਂ ਘਰ ਵੀ ਖੁੱਲ ਸਕਣਗੇ। ਸ਼ਰਤ ਇਹ ਹੋਵੇਗੀ ਕਿ ਇਥੇ ਕੰਮ ਕਰਨ ਵਾਲੇ ਸਟਾਫ ਅਤੇ ਇਥੇ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਟੀਕੇ ਦੀ ਘਟੋ-ਘੱਟ 1 ਡੋਜ਼ ਲੱਗੀ ਹੋਵੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

ਬੀਮਾਰ ਪਤੀ ਦੇ ਇਲਾਜ ਤੇ ਘਰ ਦੇ ਖ਼ਰਚੇ ਲਈ ਆਟੋ ਚਲਾਉਣ ਲੱਗੀ ਇਹ ਬੀਬੀ