ਪੂਰੇ ਪੰਜਾਬ ’ਚ ਨਾਈਟ ਕਰਫਿਊ ਖ਼ਤਮ, ਵਿਆਹ ਸ਼ਾਦੀਆਂ ’ਚ ਬੁਲਾਏ ਜਾ ਸਕਦੇ ਹਨ ਗੈਸਟ, ਪੜ੍ਹੋ ਡਿਟੇਲ ਖ਼ਬਰ

0
20374

ਜਲੰਧਰ | ਪੰਜਾਬ ਸਰਕਾਰ ਨੇ ਘੱਟਦੇ ਕਰੋਨਾ ਕੇਸਾ ਨੂੰ ਦੇਖਦੇ ਹੋਏ 1 ਜਨਵਰੀ ਤੋਂ ਨਾਈਟ ਕਰਫਿਊ ਖ਼ਤਮ ਕਰ ਦਿੱਤਾ ਹੈ।

ਅੱਜ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਿਕ 1 ਜਨਵਰੀ ਤੋਂ ਨਾਈਟ ਕਰਫਿਊ ਪੂਰੇ ਪੰਜਾਬ ’ਚ ਨਹੀਂ ਲੱਗੇਗਾ।

ਹੁਣ ਹੋਟਲ ਅਤੇ ਢਾਬਿਆਂ ਤੇ ਲੱਗੀ ਰਾਤ ਨੂੰ ਜਲਦੀ ਬੰਦ ਕਰਨ ਦੀ ਪਾਬੰਦੀ ਵੀ ਖ਼ਤਮ ਹੋ ਗਈ ਹੈ।

ਪਹਿਲੇ ਇੰਡੋਰ ਪ੍ਰੋਗਰਾਮਾਂ ਲਈ ਵੱਧ ਤੋਂ ਵੱਧ 100 ਬੰਦੇ ਬੁਲਾਏ ਜਾ ਸਕਦੇ ਸਨ ਹੁਣ ਉਸਨੂੰ ਵਧਾ ਕੇ 200 ਕਰ ਦਿੱਤੇ ਗਏ ਹਨ।

ਆਊਟ ਡੋਰ ਸੋਸ਼ਲ ਪ੍ਰੋਗਰਾਮਾਂ ਵਿੱਚ ਹੁਣ 500 ਲੋਕ ਇਕੱਠੇ ਹੋ ਸਕਦੇ ਹਨ।

ਪੰਜਾਬ ’ਚ ਕਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ। ਇਸੇ ਦੇ ਮੱਦੇਨਜ਼ਰ ਇਹ ਫੈਸਲਾ ਅੱਜ ਪੰਜਾਬ ਸਰਕਾਰ ਨੇ ਲਿਆ ਹੈ।