ਅਬੋਹਰ ‘ਚ NIA ਦੀ ਛਾਪੇਮਾਰੀ : ਸ਼ੱਕੀ ਹਾਲਤ ‘ਚ ਗਾਇਬ ਨੌਜਵਾਨਾਂ ਦੇ ਬੈਂਕ ਖਾਤਿਆਂ ‘ਚ ਮਿਲੀ ਵਿਦੇਸ਼ੀ ਕਰੰਸੀ

0
493

ਅਬੋਹਰ, 15 ਅਕਤੂਬਰ | ਕੌਮੀ ਜਾਂਚ ਏਜੰਸੀ (NIA) ਨੇ ਅਬੋਹਰ ਹਲਕੇ ’ਚ ਤਿੰਨ ਥਾਵਾਂ ’ਤੇ ਰੇਡ ਕਰਕੇ ਜਾਂਚ ਕੀਤੀ। ਪਿੰਡ ਪੰਜਕੋਸੀ ਵਿਚ 2 ਨੌਜਵਾਨਾਂ ਆਦਿਤਯ ਤੇ ਅਭਿਸ਼ੇਕ ਦੇ ਘਰ ਸਵੇਰੇ ਹੀ NIA ਟੀਮਾਂ ਦੀਆਂ ਗੱਡੀਆਂ ਪੁੱਜ ਗਈਆਂ। ਐੱਨਆਈਏ ਦੇ ਅਧਿਕਾਰੀ ਤਕਰੀਬਨ 5 ਘੰਟੇ ਤੱਕ ਘਰਾਂ ਵਿਚ ਜਾਂਚ ਕਰਦੇ ਰਹੇ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਬੈਂਕ ਖਾਤਿਆਂ ਵਿਚ ਵਿਦੇਸ਼ੀ ਕਰੰਸੀ ਦਾ ਲੈਣ-ਦੇਣ ਹੋਇਆ ਹੈ। ਦੋਵੇਂ ਨੌਜਵਾਨ ਘਰੋਂ ਗਾਇਬ ਹਨ। ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਦੀ ਟੀਮ ਨੇ ਅਭਿਸ਼ੇਕ ਦੇ ਮਾਮੇ ਸ਼ੰਕਰ ਲਾਲ ਵਾਸੀ ਮੌਜਗੜ੍ਹ ਦੇ ਘਰ ਵੀ ਛਾਪਾ ਮਾਰ ਕੇ ਜਾਂਚ ਪੜਤਾਲ ਕੀਤੀ ਹੈ। ਥਾਣਾ ਖੁਈਆਂ ਸਰਵਰ ਦੇ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਐੱਨਆਈਏ ਨੇ ਰੇਡ ਜ਼ਰੂਰ ਕੀਤੀ ਪਰ ਉਨ੍ਹਾਂ ਦੀ ਪੁਲਿਸ ਟੀਮ ਨੂੰ ਇਸ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਇਸ ਜਾਂਚ ਬਾਰੇ ਕੋਈ ਜਾਣਕਾਰੀ ਹੈ।