ਪੰਜਾਬ ‘ਚ ਲਾਗੂ ਹੋਏ ਨਵੇਂ ਟ੍ਰੈਫਿਕ ਨਿਯਮ, ਤੇਜ਼ ਰਫਤਾਰ ਗੱਡੀ ਚਲਾਈ ਤਾਂ ਲਾਇਸੰਸ ਹੋ ਸਕਦਾ ਰੱਦ, ਪੜ੍ਹੋ ਪੂਰੀ ਡਿਟੇਲ

0
2050

ਚੰਡੀਗੜ੍ਹ /ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ ਸਰਕਾਰ ਨੇ ਟ੍ਰੈਫਿਕ ਨਿਯਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਸਰਕਾਰ ਨੇ ਟ੍ਰੈਫਿਕ ਜੁਰਮਾਨਿਆਂ ਵਿਚ ਵੀ ਵਾਧਾ ਕਰ ਦਿੱਤਾ ਹੈ।

ਆਓ ਜਾਣਦੇ ਹਾਂ ਸਰਕਾਰ ਨੇ ਕਿਹੜੇ ਨਵੇਂ ਟ੍ਰੈਫਿਕ ਨਿਯਮ ਬਣਾਏ ਹਨ।  

1 . ਓਵਰਸਪੀਡ ‘ਤੇ ਪਹਿਲੀ ਵਾਰ 1 ਹਜ਼ਾਰ ਤੇ ਦੂਜੀ ਵਾਰ 2 ਹਜ਼ਾਰ ਦਾ ਜ਼ੁਰਮਾਨਾ ਸੀ। ਸਰਕਾਰ ਨੇ ਇਸ ਨੂੰ ਵਧਾ ਕੇ ਪਹਿਲੀ ਵਾਰ 3 ਹਜਾਰ ਜੁਰਮਾਨਾ ਤੇ ਦੂਜੀ ਵਾਰ 1 ਹਜ਼ਾਰ ਜੁਰਮਾਨਾ ਤੇ ਡੀਐਲ (ਡਰਾਈਵਿੰਗ ਲਾਇਸੈਂਸ) ਮੁਅੱਤਲ ਕਰਨ ਦਾ ਨਿਯਮ ਬਣਾਇਆ ਹੈ।

2 . ਟ੍ਰੈਫਿਕ ਸਿਗਨਲ ਟੱਪ ਜਾਣ ‘ਤੇ ਪਹਿਲੀ ਵਾਰ 500 ਤੇ ਦੂਜੀ ਵਾਰ 1000 ਦਾ ਜ਼ੁਰਮਾਨਾ ਸੀ। ਹੁਣ ਇਸ ਨੂੰ ਵਧਾ ਕੇ ਪਹਿਲੀਂ ਵਾਰ 1 ਹਜ਼ਾਰ ਤੇ ਦੂਜੀ ਵਾਰ 2 ਹਜ਼ਾਰ ਕਰ ਦਿੱਤਾ ਗਿਆ ਹੈ। DL ਨੂੰ ਵੀ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।

3 . ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ‘ਤੇ ਪਹਿਲੀ ਵਾਰ 2 ਹਜ਼ਾਰ ਤੇ ਦੂਜੀ ਵਾਰ 10 ਹਜ਼ਾਰ ਜੁਰਮਾਨਾ ਲਗਾਇਆ ਗਿਆ ਸੀ। ਹੁਣ ਇਸ ਨੂੰ ਪਹਿਲੀ ਵਾਰ ਵਧਾ ਕੇ 5 ਹਜ਼ਾਰ ਤੇ ਦੂਜੀ ਵਾਰ 10 ਹਜ਼ਾਰ ਕਰ ਦਿੱਤਾ ਗਿਆ ਹੈ। ਦੋਵੇਂ ਵਾਰ ਡੀਐਲ ਵੀ 3-3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।

4. ਸ਼ਰਾਬ ਜਾਂ ਹੋਰ ਨਸ਼ਾ ਕਰਕੇ ਗੱਡੀ ਚਲਾਉਣ ‘ਤੇ ਪਹਿਲੀ ਵਾਰ 1 ਹਜ਼ਾਰ ਤੇ ਦੂਜੀ ਵਾਰ 2 ਹਜ਼ਾਰ ਜੁਰਮਾਨਾ ਕੀਤਾ ਜਾਂਦਾ ਸੀ। ਹੁਣ ਇਸ ਨੂੰ ਪਹਿਲੀ ਵਾਰ ਵਧਾ ਕੇ 5 ਹਜ਼ਾਰ ਅਤੇ ਦੂਜੀ ਵਾਰ 10 ਹਜ਼ਾਰ ਕਰ ਦਿੱਤਾ ਗਿਆ ਹੈ। DL ਨੂੰ ਵੀ ਦੋਵੇਂ ਵਾਰ 3-3 ਮਹੀਨਿਆਂ ਲਈ ਮੁਅੱਤਲ ਕੀਤਾ ਜਾਵੇਗਾ।

5 . ਦੋਪਹੀਆ ਵਾਹਨ ‘ਤੇ ਤਿੰਨ ਸਵਾਰੀਆਂ ਯਾਨੀ ਤੀਸਰੀ ਸਵਾਰੀ ‘ਤੇ ਪਹਿਲੀ ਤੇ ਦੂਜੀ ਵਾਰ 1-1 ਹਜ਼ਾਰ ਦਾ ਜੁਰਮਾਨਾ ਤੇ 3 ਮਹੀਨਿਆਂ ਲਈ DL ਨਵੇਂ ਨਿਯਮ ‘ਚ ਦੂਜੀ ਵਾਰ ਜੁਰਮਾਨਾ 1 ਤੋਂ ਵਧਾ ਕੇ 2 ਹਜ਼ਾਰ ਕਰ ਦਿੱਤਾ ਗਿਆ ਹੈ।

6 . ਇਸ ਤੋਂ ਪਹਿਲਾਂ ਹਰ ਵਾਰ 20 ਹਜ਼ਾਰ ਜੁਰਮਾਨਾ ਤੇ ਹਰ ਟਨ ਲਈ 2000 ਵਾਧੂ ਜੁਰਮਾਨਾ ਸੀ। ਸਰਕਾਰ ਨੇ ਪਹਿਲੀ ਵਾਰ ਡੀਐਲ ਨੂੰ 3 ਮਹੀਨਿਆਂ ਲਈ ਮੁਅੱਤਲ ਕਰਨ ਅਤੇ ਦੂਜੀ ਵਾਰ ਜੁਰਮਾਨਾ ਵਧਾ ਕੇ 40 ਹਜ਼ਾਰ ਕਰਨ ਤੇ ਡੀਐਲ ਨੂੰ 3 ਮਹੀਨਿਆਂ ਲਈ ਮੁਅੱਤਲ ਕਰਨ ਦਾ ਨਿਯਮ ਬਣਾਇਆ ਹੈ।

ਪੰਜਾਬ ਸਰਕਾਰ ਦੇ ਆਪਣੇ ਰੈਵੇਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਇਸਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇੰਨੇ ਸਖ਼ਤ ਨਿਯਮ ਨਹੀਂ ਲਾਗੂ ਕਰਨੇ ਚਾਹੀਦੇ। ਉਹਨਾਂ ਕਿਹਾ ਕਿ ਜੁਰਮਾਨਾ ਲਾਉਣ ਦੀ ਥਾਂ ਉਹਨਾਂ ਨੂੰ ਟੀਚ ਕਰਨਾ ਚਾਹੀਦਾ ਹੈ।