ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ : ਖਿਡਾਰੀਆਂ ਨੂੰ 3 ਕੈਟਾਗਰੀਆਂ ‘ਚ ਮਿਲੇਗੀ ਨੌਕਰੀ, ਸੋਨ ਤਗਮਾ ਜਿੱਤਣ ‘ਤੇ ਬਣਾਇਆ ਜਾਵੇਗਾ ਫਸਟ ਕਲਾਸ ਅਫ਼ਸਰ

0
4172

ਚੰਡੀਗੜ੍ਹ | ਕਾਮਨਵੈਲਥ ਖੇਡਾਂ 2022 ਵਿੱਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਪੰਜਾਬ ਸਰਕਾਰ ਖਿਡਾਰੀਆਂ ਨੂੰ ਬਣਦਾ ਸਨਮਾਨ ਦੇਣ ਲਈ ਨਵੀਂ ਨੀਤੀ ਤਿਆਰ ਕਰ ਰਹੀ ਹੈ। ਇਸ ਤਹਿਤ ਖਿਡਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

ਓਲੰਪਿਕ ਖੇਡਾਂ ਦੇ ਪਾਰਟੀਸਪੇਟ ਨੂੰ ਕਲਾਸ ਵਨ ਦੇ ਅਧਿਕਾਰੀ ਬਣਾਇਆ ਜਾਵੇਗਾ। ਜੇਕਰ ਖਿਡਾਰੀ ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਦੇ ਹਨ, ਤਾਂ ਫਸਟ ਕਲਾਸ ਦੀ ਨੌਕਰੀ ਮਿਲੇਗੀ। ਰਾਸ਼ਟਰੀ ਖੇਡਾਂ ਵਿੱਚ ਰਿਕਾਰਡ ਬਣਾਉਣ ਲਈ ਕਲਾਸ-2 ਤੇ ਕਲਾਸ-3 ਦੀਆਂ ਨੌਕਰੀਆਂ ਦਿੱਤੀਆਂ ਜਾਣਕਗੀਆਂ।

ਕੁਝ ਖਿਡਾਰੀਆਂ ਨੂੰ 3 ਸ਼੍ਰੇਣੀਆਂ ਵਿੱਚ ਨੌਕਰੀਆਂ ਮਿਲਣਗੀਆਂ। ਸਾਰੇ ਰੈਂਕਾਂ ਲਈ ਤਰੱਕੀ ਲਈ ਵਿਦਿਅਕ ਯੋਗਤਾ ਇੱਕ ਸ਼ਰਤ ਹੋਵੇਗੀ। ਕਲਾਸ ਵਨ ਅਫਸਰ ਬਣਨ ਲਈ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਜੇਕਰ ਖਿਡਾਰੀ ਨਿਰਧਾਰਤ ਸਮੇਂ ਦੇ ਅੰਦਰ ਗ੍ਰੈਜੂਏਟ ਨਹੀਂ ਹੁੰਦਾ ਹੈ, ਤਾਂ ਉਸਨੂੰ ਕਲਾਸ II ਦੇ ਰੈਂਕ ‘ਤੇ ਡਿਮੋਟ ਕਰ ਦਿੱਤਾ ਜਾਵੇਗਾ।

ਰਾਸ਼ਟਰੀ ਪੱਧਰ ਖੇਡਾਂ, ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ, ਵਿਸ਼ਵ ਟੂਰਨਾਮੈਂਟਾਂ, ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਤੇ ਤਗਮੇ ਜਿੱਤਣ ਵਾਲੇ ਖਿਡਾਰੀ ਸਰਕਾਰੀ ਨੌਕਰੀ ਲਈ ਯੋਗ ਹੋਣਗੇ। ਓਲੰਪਿਕ ‘ਚ ਤਗਮਾ ਹਾਸਲ ਕਰਨ ‘ਤੇ ਕਲਾਸ ਵਨ ਤੇ ਭਾਗ ਲੈਣ ਵਾਲਿਆਂ ਨੂੰ ਕਲਾਸ ਟੂ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ।