ਸੋਮਵਾਰ ਤੋਂ ਜਲੰਧਰ ‘ਚ ਦੁਕਾਨਾਂ ਖੋਲਣ ਦਾ ਨਵਾਂ ਪਲਾਨ ਜਾਰੀ, ਪੜ੍ਹੋ ਕਿਹੜੀਆਂ ਦੁਕਾਨਾਂ ਕਿੰਨੇ ਤੋਂ ਕਿੰਨੇ ਵਜੇ ਖੁਲ ਸਕਣਗੀਆਂ

0
2417

ਜਲੰਧਰ | ਦੁਕਾਨਾਦਾਰਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸਰਕਾਰ ਨੇ ਲੌਕਡਾਊਨ ਦੌਰਾਨ ਕੁਝ ਹੋਰ ਦੁਕਾਨਾਂ ਨੂੰ ਵੀ ਖੋਲਣ ਦੀ ਪਰਮਿਸ਼ਨ ਦੇ ਦਿੱਤੀ ਹੈ।

ਸ਼ੁੱਕਰਵਾਰ ਨੂੰ ਵਪਾਰੀਆਂ ਦੀ, ਜਿਲਾ ਪ੍ਰਸ਼ਾਸਨ, ਐਮਪੀ ਅਤੇ ਐਮਐਲ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਸ਼ੁੱਕਰਵਾਰ ਰਾਤ ਇਹ ਆਰਡਰ ਜਾਰੀ ਕੀਤੇ ਗਏ।

17 ਕਿਸਮ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ। ਗੈਰ ਜ਼ਰੂਰੀ ਸਮਾਨ ਸਵੇਰੇ ਨੌ ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲੇਗਾ। ਗੈਰ ਜ਼ਰੂਰੀ ਸਮਾਨ ਦੀ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਹੈ ਜਿਸ ਤੋਂ ਲਗਦਾ ਹੈ ਕਿ ਸਾਰੀਆਂ ਦੁਕਾਨਾਂ 9 ਤੋਂ 3 ਵਜੇ ਤੱਕ ਖੁੱਲ ਸਕਦੀਆਂ ਹਨ।

ਸ਼ਨੀਵਾਰ ਤੇ ਐਤਵਾਰ ਲੌਕਡਾਊਨ ਰਹੇਗਾ। ਸੋਮਵਾਰ ਤੋਂ ਇਸ ਨਵੇਂ ਪਲਾਨ ਮੁਤਾਬਿਕ ਦੁਕਾਨਾਂ ਖੁੱਲ ਸਕਣਗੀਆਂ। ਸੋਮਵਾਰ ਸ਼ਾਮ 6 ਵਜੇ ਕਰਫਿਊ ਲੱਗੇਗਾ ਜੋ ਕਿ ਮੰਗਲਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਸਵੇਰੇ 7 ਵਜੇ ਤੋਂ 3 ਵਜੇ ਤੱਕ ਖੁੱਲਣਗੀਆਂ ਇਹ ਦੁਕਾਨਾਂ

  • ਦੁੱਧ
  • ਸਬਜੀ
  • ਫਲ
  • ਡੇਅਰੀ
  • ਪੋਲਟਰੀ
  • ਫ੍ਰੋਜਨ ਫੂਡ
  • ਬੀਜ
  • ਮੋਬਾਈਲ ਲੈਪਟਾਪ ਰਿਪੇਅਰ
  • ਆਟੋ ਮੋਬਾਈਲ ਪਾਰਟਸ ਅਤੇ ਰਿਪੇਅਰ
  • ਹੈਵੀ ਵਹੀਕਲ ਰਿਪੇਅਰ
  • ਇੰਡਸਟ੍ਰੀਅਲ ਮਟੀਰੀਅਲ ਹਾਰਡਵੇਅਰ
  • ਪੋਲੰਬਰ
  • ਬਿਜਲੀ ਦੀਆਂ ਦੁਕਾਨਾਂ
  • ਦਰਵਾਜੇ ਰਿਪੇਅਰ
  • ਐਕਸਪੋਰਟ ਇੰਮਪੋਰਟ ਦੇ ਕੰਮ
  • ਟਾਇਰ ਅਤੇ ਪੰਕਚਰ ਰਿਪੇਅਰ
  • ਬੈਟਰੀ ਅਤੇ ਇੰਨਵਰਟਰ
  • ਸ਼ਰਾਬ ਦੇ ਠੇਕੇ

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।