31 ਮਾਰਚ ਤੱਕ ਸੂਬੇ ਦੇ ਇਨ੍ਹਾਂ 5 ਸ਼ਹਿਰਾਂ ‘ਚ ਵੀ ਖੁੱਲ੍ਹਣ ਜਾ ਰਹੇ ਨਵੇਂ ਮੁਹੱਲਾ ਕਲੀਨਿਕ

0
3290


ਚੰਡੀਗੜ੍ਹ | CM ਮਾਨ ਦੀ ਅਗਵਾਈ ਹੇਠਲੀ ਆਪ ਪਾਰਟੀ ਦੀ ਸਰਕਾਰ ਨੇ ਜਨਤਾ ਨੂੰ ਇਕ ਹੋਰ ਖੁਸ਼ਕਬਰੀ ਦਿੱਤੀ ਹੈ। ਮੁਹੱਲਾ ਕਲੀਨਿਕ ਵਿਚ ਹੁਣ ਪੰਜਾਬ ਦੇ 5 ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਫਗਵਾੜਾ ਅਤੇ ਪਟਿਆਲਾ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
ਇਨ੍ਹਾਂ ਆਮ ਆਦਮੀ ਕਲੀਨਿਕ ਨੂੰ 31 ਮਾਰਚ ਤੱਕ ਸ਼ੁਰੂ ਕਰਨ ਦੀ ਯੋਜਨਾ ਹੈ। ਮੁੱਖ ਸਕੱਤਰ ਨੇ ਇਸ ਸਬੰਧੀ 5 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਹੈ।

ਇਨ੍ਹਾਂ 5 ਸ਼ਹਿਰਾਂ ਵਿਚ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਡੀਸੀ ਦੀ ਅਗਵਾਈ ਹੇਠਲੀਆਂ ਜ਼ਿਲ੍ਹਾ ਸਿਹਤ ਸੁਸਾਇਟੀਆਂ ਨੂੰ ਸੌਂਪੀ ਗਈ ਹੈ। ਜ਼ਿਲ੍ਹਾ ਸਿਹਤ ਸੁਸਾਇਟੀਆਂ ਇਨ੍ਹਾਂ ਕਲੀਨਿਕਾਂ ਲਈ ਢੁਕਵੀਆਂ ਥਾਵਾਂ ਦੀ ਚੋਣ ਕਰਨਗੀਆਂ।