ਇੰਡੋਨੇਸ਼ੀਆ ‘ਚ ਨਵਾਂ ਕਾਨੂੰਨ ਪਾਸ : ਵਿਆਹ ਤੋਂ ਪਹਿਲਾਂ ਸੈਕਸ ਕਰਨਾ ਮੰਨਿਆ ਜਾਵੇਗਾ ਕ੍ਰਾਈਮ, ਹੋਵੇਗੀ ਜੇਲ

0
568

ਜ਼ਕਾਰਤਾ | ਵਿਆਹ ਤੋਂ ਪਹਿਲਾਂ ਕਿਸੇ ਨਾਲ ਸਰੀਰਕ ਸੰਬੰਧ ਬਣਾਉਣਾ ਹੁਣ ਗੈਰਕਨੂੰਨੀ ਅਤੇ ਅਪਰਾਧ ਮੰਨਿਆ ਜਾਵੇਗਾ ਇਸ ਨਵੇਂ ਕਾਨੂੰਨ ਦੇ ਅਨੁਸਾਰ ਸਿਰਫ ਪਤੀ-ਪਤਨੀ ਦੇ ਸਰੀਰਕ ਸੰਬੰਧ ਹੋ ਸਕਦੇ ਹਨ. ਉਸੇ ਸਮੇਂ ਜੇ ਵਿਆਹੁਤਾ ਜੋੜੇ ਆਪਣੇ ਸਾਥੀ ਦੀ ਬਜਾਏ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ ਤਾਂ ਇਹ ਜੁਰਮ ਦੇ ਦਾਇਰੇ ਵਿਚ ਹੋਵੇਗਾ। ਇਹ ਕਾਨੂੰਨ ਇੰਡੋਨੇਸ਼ੀਆਈ ਸੰਸਦੀ ਨੇ ਪਾਸ ਕੀਤਾ ਹੈ।

ਪਹਿਲੀ ਸਥਿਤੀ ਵਿਚ, ਅਣਵਿਆਹਿਆਂ ‘ਤੇ ਕਾਰਵਾਈ ਕੀਤੀ ਜਾਵੇਗੀ, ਜੇਕਰ ਮਾਤਾ-ਪਿਤਾ ਸ਼ਿਕਾਇਤ ਦਰਜ ਕਰਵਾਉਣਗੇ । ਇਸ ਦੇ ਨਾਲ ਹੀ ਵਿਆਹੁਤਾ ਜੋੜੇ ਦੇ ਮਾਮਲੇ ਵਿਚ ਉਦੋਂ ਕਾਰਵਾਈ ਕੀਤੀ ਜਾਵੇਗੀ, ਜਦੋਂ ਇਕ ਔਰਤ ਜਾਂ ਆਦਮੀ ਆਪਣੇ ਸਾਥੀ ਖਿਲਾਫ ਕੇਸ ਦਰਜ ਕਰਵਾਏਗਾ। ਕਾਨੂੰਨ ਤਹਿਤ ਅਦਾਲਤ ਵਿਚ ਮੁਕੱਦਮਾ ਚਲਣ ਤੋਂ ਪਹਿਲਾਂ ਸ਼ਿਕਾਇਤ ਵਾਪਸ ਲਈ ਜਾ ਸਕਦੀ ਹੈ ਪਰ ਇਕ ਵਾਰ ਮੁਕੱਦਮਾ ਸ਼ੁਰੂ ਹੋ ਗਿਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜਿਹੜੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਹ ਇਕ ਸਾਲ ਲਈ ਜੇਲ ਭੇਜੇ ਜਾ ਸਕਦੇ ਹਨ ਅਤੇ ਇਹ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।