ਨਵੀਂ ਮਿਸਾਲ : ਵਿਆਹ ਦੌਰਾਨ ਕੁੜੀ ਵਾਲਿਆਂ ਵੱਲੋਂ ਦਿੱਤੀ ਡੇਢ ਲੱਖ ਰਕਮ ਤੇ ਕਾਰ ਲਾੜੇ ਦੇ ਪਿਤਾ ਨੇ ਹੱਥ ਜੋੜ ਕੇ ਮੋੜੀ, ਕਿਹਾ – ਨੂੰਹ ਹੀ ਮੇਰਾ ਦਾਜ

0
522

ਰਾਜਸਥਾਨ | ਬੀਤੇ 4-5 ਸਾਲ ਤੋਂ ਵਿਆਹ ਬਦਲਾਅ ਦੇ ਦੌਰ ਵਿਚੋਂ ਲੰਘ ਰਹੇ ਹਨ। ਇਕ ਪਾਸੇ ਜਿਥੇ ਵਿਆਹ ਦੇ ਆਯੋਜਨਾਂ ਵਿਚ ਵੱਧ ਤੋਂ ਵੱਧ ਪੈਸੇ ਲਗਾ ਕੇ ਕਈ ਘਰ ਕਰਜ਼ਾਈ ਹੋ ਰਹੇ ਹਨ, ਉਥੇ ਨਵੇਂ-ਨਵੇਂ ਰੀਤੀ-ਰਿਵਾਜਾਂ ਦੀ ਸ਼ੁਰੂਆਤ ਹੋ ਰਹੀ ਹੈ। ਇਨ੍ਹਾਂ ਰੀਤੀ-ਰਿਵਾਜਾਂ ਵਿਚ ਹੁਣ ਨਵੀਆਂ ਮਿਸਾਲਾਂ ਕਾਇਮ ਹੋ ਰਹੀਆਂ ਹਨ ਤੇ ਕੁੜੀ ਦੇ ਪਰਿਵਾਰ ਤੋਂ ਦਾਜ ਤੇ ਨਕਦੀ ਲੈਣ ਦੀ ਪ੍ਰਥਾ ਨੂੰ ਨਕਾਰਿਆ ਜਾਣ ਲੱਗ ਗਿਆ ਹੈ। ਅਜਿਹਾ ਮਾਮਲਾ ਕੋਟਾ ਜ਼ਿਲ੍ਹੇ ਦੇ ਪੀਪਲਦਾ ਕਸਬੇ ਨਾਲ ਸਬੰਧਤ ਹੈ।

ਸੇਵਾਮੁਕਤ ਲੈਕਚਰਾਰ ਸੱਤਿਆ ਭਾਸਕਰ ਸਿੰਘ ਦੇ ਬੇਟੇ ਗੁਰਦੀਪ ਦੀ ਤਿੰਨ ਦਿਨ ਪਹਿਲਾਂ ਪੀਪਲਦਾ ਵਿਚ ਮੰਗਣੀ ਹੋਈ ਸੀ। ਇਥੇ ਕਾਨ ਸਿੰਘ ਸੀਕਰਵਾਰ ਆਪਣੇ ਰਿਸ਼ਤੇਦਾਰਾਂ ਨਾਲ ਧੀ ਪ੍ਰਿਅੰਕਾ ਦੀ ਮੰਗਣੀ ਲਈ ਪਹੁੰਚੇ। ਨੂੰਹ ਨੂੰ ਹੀ ਦਾਜ ਮੰਨਣ ਵਾਲੇ ਸੱਤਿਆ ਭਾਸਕਰ ਸਿੰਘ ਨੇ ਪੁੱਤਰ ਦੇ ਤਿਲਕ ਦੀ ਰਸਮ ਨੂੰ ਸ਼ਗਨ ਵਜੋਂ ਸਿਰਫ਼ 1 ਰੁਪਏ ਨਾਲ ਪੂਰਾ ਕਰਨ ਦੀ ਬੇਨਤੀ ਕੀਤੀ। ਇਹ ਬਹੁਤ ਵੱਡੀ ਗੱਲ ਹੈ। ਮੈਂ ਉਨ੍ਹਾਂ ਦੇ ਇਸ ਵਿਵਹਾਰ ਤੋਂ ਪ੍ਰਭਾਵਿਤ ਹੋਇਆ ਹਾਂ ।

ਪ੍ਰੋਗਰਾਮ ‘ਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ। ਇਸ ਦੌਰਾਨ ਲੜਕੀ ਦੇ ਪਿਤਾ ਕਾਨ ਸਿੰਘ ਨੇ ਆਪਣੇ ਹੋਣ ਵਾਲੇ ਜਵਾਈ ਦਾ 1 ਲੱਖ 51 ਹਜ਼ਾਰ ਰੁਪਏ ਦਾ ਤਿਲਕ ਕਰਨਾ ਚਾਹਿਆ ਤਾਂ ਮੁੰਡੇ ਦਾ ਪਿਤਾ ਖੜ੍ਹਾ ਹੋ ਗਿਆ। ਉਸ ਨੇ ਕੁੜੀ ਦੇ ਪਿਤਾ ਦਾ ਹੱਥ ਫੜ ਲਿਆ ਤੇ ਹੱਥ ਜੋੜ ਕੇ ਟਿੱਕੇ ਵਜੋਂ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਸੱਤਿਆ ਭਾਸਕਰ ਸਿੰਘ ਨੂੰ ਪਤਾ ਲੱਗਾ ਕਿ ਲੜਕੀ ਦਾ ਪਿਤਾ ਉਸ ਦੇ ਬੇਟੇ ਨੂੰ ਗਿਫਟ ਕਰਨ ਲਈ ਕਾਰ ਵੀ ਲਿਆਇਆ ਸੀ। ਇਸ ‘ਤੇ ਉਸ ਨੇ ਬੇਟੇ ਦੀ ਮੰਗਣੀ ਲਈ ਆਏ ਸਾਰੇ ਮਹਿਮਾਨਾਂ ਦੇ ਸਾਹਮਣੇ ਹੱਥ ਜੋੜ ਕੇ ਨਕਦੀ ਅਤੇ ਕਾਰ ਲੈਣ ਤੋਂ ਮਨ੍ਹਾ ਕਰ ਦਿੱਤਾ।