ਭਾਣਜੇ ਨੇ ਦੋਸਤਾਂ ਨਾਲ ਮਿਲ ਕੇ ਮਾਮੇ ਨੂੰ ਬਣਾਇਆ ਲੁੱਟ ਦਾ ਸ਼ਿਕਾਰ, 98 ਹਜ਼ਾਰ ਦੀ ਕੀਤੀ ਲੁੱਟ

0
464

ਅੰਮ੍ਰਿਤਸਰ | ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਇਕ ਲੁੱਟ ਦੇ ਮਾਮਲੇ ਨੂੰ ਸੁਲਝਾਇਆ। ਇਸ ਮੌਕੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਇਕ ਵਿਅਕਤੀ ਕਿਸ਼ੋਰ ਚੰਦ ਕੋਲੋਂ 98000 ਰੁਪਏ ਦੀ ਲੁੱਟ ਕੀਤੀ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਕਿਸ਼ੋਰ ਚੰਦ ਆਪਣੀ ਰਜਿਸਟਰੀ ਕਰਾ ਕੇ ਕਚਹਿਰੀ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ। ਉਸ ਵਿਅਕਤੀ ਕਿਸ਼ੋਰ ਚੰਦ ਨਾਲ ਰਸਤੇ ਵਿੱਚ ਲੁੱਟ ਹੋਈ ਸੀ। ਉਸ ਨੂੰ ਲੁੱਟਣ ਦੀ ਸਾਰੀ ਸਕੀਮ ਉਸ ਦੇ ਭਾਣਜੇ ਵੱਲੋਂ ਹੀ ਆਪਣੇ ਯਾਰਾਂ ਬਣਾਈ ਗਈ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸਲ ਵਿਚ ਭਾਣਜੇ ਤਰਨਵੀਰ ਵੱਲੋਂ ਹੀ ਆਪਣੇ ਮਾਮੇ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ।

ਸਾਡੀ ਪੁਲਿਸ ਟੀਮ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਜਿਸ ਵਿਅਕਤੀ ਕਿਸ਼ੋਰ ਚੰਦ ਨਾਲ ਲੁੱਟ ਹੋਈ, ਉਸ ਦੇ ਭਾਣਜੇ ਤਰਨਵੀਰ ਨੇ ਸਕੀਮ ਬਣਾ ਕੇ ਆਪਣੇ ਮਾਮੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਕਾਰਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਸ ਦੇ ਭਾਣਜੇ ਦੇ ਦੋਸਤ ਦਾਨਿਸ਼ ਅਰੋੜਾ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਦਾ ਭਾਣਜਾ ਤਰਨਵੀਰ ਫਿਲਹਾਲ ਅਜੇ ਫ਼ਰਾਰ ਹੈ। ਪੁਲਿਸ ਵੱਲੋਂ ਦਾਨਿਸ਼ ਅਰੋੜਾ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਜਿਹੜੀ ਲੁੱਟ ਦੀ ਰਕਮ 98000 ਰੁਪਏ ਸੀ, ਉਹ ਵੀ ਬਰਾਮਦ ਕਰ ਲਈ ਗਈ ਹੈ। ਪੁਲੀਸ ਵੱਲੋਂ ਉਸ ਦੇ ਭਾਣਜੇ ਤਰਨਵੀਰ ਦੇ ਘਰ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਅਤੇ ਇਹ ਵੀ ਪਤਾ ਲਾਇਆ ਜਾਵੇਗਾ ਕਿ ਉਸ ਨਾਲ ਹੋਰ ਕੌਣ-ਕੌਣ ਸ਼ਾਮਲ ਸੀ ।