ਨੇਹਾ ਅਰੋੜਾ ‘ਭੀਮਸੇਨ ਅਗਰਵਾਲ ਵਰਲਡ ਐਨਆਰਆਈ ਸੋਸ਼ਲ ਐਂਡ ਕਲਚਰਲ ਐਸੋਸੀਏਸ਼ਨ’ ਦੀ ਨਾਰਥ ਇੰਡੀਆ ਕੋਆਰਡੀਨੇਟਰ ਨਿਯੁਕਤ

    0
    398

    ਐਸੋਸੇਇਸ਼ੇਨ ਦੇ ਪ੍ਰਭਾਰੀ ਕੀਤੇ ਗਏ ਨਿਯੁਕਤ, ਰੂਬੀ ਗੁਪਤਾ ਅਤੇ ਅਨੁ ਮੱਕੜ ਕੋ-ਕੋਆਰਡੀਨੇਟਰ ਨਿਯੁਕਤ

    ਰੂਬੀ ਗੁਪਤਾ।
    ਅਨੂ ਮੱਕੜ।

    ਚੰਡੀਗੜ੍ਹ. ਵਰਲਡ ਐਨਆਰਆਈ ਸੋਸ਼ਲ ਐਂਡ ਕਲਚਰਲ ਐਸੋਸੀਏਸ਼ਨ ਦੀ ਬੈਠਕ ਵਿਚ ਭੀਮਸੇਨ ਅਗਰਵਾਲ ਨੂੰ ਨਾਰਥ ਇੰਡੀਆ ਦਾ ਪ੍ਰਭਾਰੀ, ਨੇਹਾ ਅਰੋੜਾ ਨੂੰ ਕੋਆਰਡੀਨੇਟਰ ਅਤੇ ਰੂਬੀ ਗੁਪਤਾ ਅਤੇ ਅਨੂ ਮੱਕੜ ਨੂੰ ਕੋ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਰੂਬੀ ਗੁਪਤਾ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਪ੍ਰਵਾਸੀ ਭਾਰਤੀਆਂ ਅਤੇ ਭਾਰਤੀਆਂ ਵਿੱਚ ਆਪਸੀ ਮੇਲ-ਮਿਲਾਪ ਵਧਾਣਾ ਅਤੇ ਭਾਰਤੀ ਸਭਿਆਚਾਰ ਨੂੰ ਵਧਾਵਾ ਦੇ ਕੇ ਭਾਰਤੀ ਸਮਾਜਿਕ ਸਭਿਆਚਾਰ ਬਾਰੇ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਕੇ ਉਹਨਾਂ ਦੇ ਭਵਿੱਖ ਦੇ ਲਈ ਇਕ ਵਿਰਾਸਤ ਵਜੋਂ ਸਥਾਪਤ ਕਰਨਾ ਹੈ। ਇਸ ਤੋਂ ਅਲਾਵਾ ਦਾਨੀ ਅਤੇ ਸਮਾਜਿਕ ਗਤੀਵਿਧੀਆਂ ਰਾਹੀਂ ਸਮਾਜ ਦੇ ਵਾਂਝੇ ਵਰਗਾਂ ਨੂੰ ਰਾਸ਼ਟਰ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।