ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ‘ਚ ਦੁਬਾਰਾ ਖੜ੍ਹ ਗਿਆ ਨੀਟੂ ਸ਼ਟਰਾਂਵਾਲਾ

0
646
ਜਲੰਧਰ | ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਇਕ ਨਾਮਜ਼ਦਗੀ ਪੱਤਰ ਦਾਖਲ ਹੋਇਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਜ਼ਾਦ ਉਮੀਦਵਾਰ ਨੀਟੂ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਬੇਸ਼ੱਕ ਮੈਂ 4 ਵਾਰ ਵੋਟਾਂ ਹਾਰ ਗਿਆ ਹਾਂ ਪਰ ਮੈਂ ਉਦੋਂ ਤਕ ਨਹੀਂ ਬੈਠਦਾ ਜਦੋਂ ਤਕ ਜਿੱਤਦਾ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਜੇਕਰ ਇਕ ਵੋਟਾਂ ਜਿੱਤ ਗਿਆ ਤਾਂ ਲੋਕਾਂ ਦੇ ਸੰਘਰਸ਼ ਲਈ ਲੜਾਂਗਾ। ਉਹ ਅੱਜ ਅੰਮ੍ਰਿਤਸਰ ਗਏ ਹਨ। ਮੈਨੂੰ ਸੁਪੋਰਟ ਕਰਨ ਵਾਲਿਆਂ ਦਾ ਮੈਂ ਬਹੁਤ ਧੰਨਵਾਦੀ ਹੋਵਾਂਗਾ। ਜੇ ਮੈਂ ਜਿੱਤ ਗਿਆ ਤਾਂ ਹਰ ਬੰਦੇ ਦੀ ਆਵਾਜ਼ ਬਣਾਂਗਾ।
ਵੇਖੋ ਵੀਡੀਓ