ਅੰਮ੍ਰਿਤਸਰ/ਜਲੰਧਰ | ਲੋਕ ਸਭਾ ਚੋਣਾਂ ਲਈ ਨੀਟੂ ਸ਼ਟਰਾਂ ਵਾਲੇ ਨੇ ਵੀ ਪੂਰੀ ਤਿਆਰੀ ਕਰ ਲਈ ਹੈ, ਇਸ ਵਾਰ ਉਹ 2 ਲੋਕ ਸਭਾ ਹਲਕਿਆਂ ਤੋਂ ਚੋਣ ਲੜੇਗਾ। ਉਸ ਨੇ ਕਿਹਾ ਕਿ ਉਹ ਵਾਰਾਨਸੀ ਤੇ ਜਲੰਧਰ ਚੋਣ ਲੜੇਗਾ, ਵਾਰਾਨਸੀ ਤੋਂ ਉਹ PM ਮੋਦੀ ਖਿਲਾਫ ਖੜ੍ਹਾ ਹੋਇਆ ਹੈ ਤੇ ਜਲੰਧਰ ‘ਚ ਸੁਸ਼ੀਲ ਰਿੰਕੂ ਖਿਲਾਫ ਖੜ੍ਹਾ ਹੋਇਆ ਹੈ ।
ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅੰਮ੍ਰਿਤਸਰ ਤੋਂ ਚੋਣ ਲੜੇਗੀ, ਭਾਬੀ ਚੁੰਮਿਆਂ ਵਾਲੀ ਲੁਧਿਆਣਾ ਤੋਂ ਤੇ ਪੱਪੂ ਚਾਹ ਵਾਲਾ ਫਰੀਦਕੋਟ ‘ਚ ਹੰਸ ਰਾਜ ਹੰਸ ਤੇ ਕਮਲਜੀਤ ਅਨਮੋਲ ਖਿਲਾਫ ਚੋਣ ਮੈਦਾਨ ‘ਚ ਉਤਰੇਗਾ । ਉਸ ਨੇ ਕਿਹਾ ਕਿ ਜਿਹੜੇ ਬੰਦੇ ਸਾਡੇ ਸਾਹਮਣੇ ਖੜ੍ਹੇ ਹਨ, ਉਨ੍ਹਾਂ ਦੀ ਹਾਰ ਪੱਕੀ ਹੈ, ਅਸੀਂ ਇਹ ਸੀਟਾਂ ਜਿੱਤ ਕੇ ਦਿਖਾਵਾਂਗੇ।
ਇਹ ਵੱਡਾ ਐਲਾਨ ਅੰਮ੍ਰਿਤਸਰ ‘ਚ ਕਰਦਿਆਂ ਨੀਟੂ ਨੇ ਦੱਸਿਆ ਕਿ ਅੱਜ ਮੈਂ ਦੂਜੀ ਵਾਰ ਅੰਮ੍ਰਿਤਸਰ ਆਇਆ ਹਾਂ । ਇਥੋ ਦਾ ਇਕ ਵੱਡਾ ਲੀਡਰ SC ਭਾਈਚਾਰੇ ਨੂੰ ਗਾਲਾਂ ਕੱਢਦਾ ਹੈ, ਉਹ ਗਾਲਾਂ ਕੱਢ ਕੇ ਸਾਡੇ ਸਾਹਮਣੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਹੈ, ਜਿਸ ਕਾਰਨ ਮੈਨੂੰ ਖੁੰਦਕ ਹੋਈ । ਮੈਂ ਉਸ ਦਾ ਖੁੱਲ੍ਹ ਕੇ ਵਿਰੋਧ ਕਰਾਂਗਾ ਤੇ ਉਸ ਦੀਆਂ ਪੂਛਾਂ ਛੱਲੀਆਂ ਦਾਣੇ ਸਭ ਕਢਾ ਕੇ ਦਿਖਾਵਾਂਗਾ, ਮੈਂ ਵਾਰਾਨਸੀ ਮੋਦੀ ਦੇ ਸਾਹਮਣੇ ਚੋਣ ਲੜਨ ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਉਹ ਰੱਬ ਨਹੀਂ, ਸਾਡਾ ਹੱਕ ਹੈ ਲੋਕਾਂ ਦੀ ਆਵਾਜ਼ ਨੂੰ ਚੁੱਕਣਾ।