ਨਵਾਂਸ਼ਹਿਰ : ਬਿਮਾਰ ਪਿਓ ਦੀ ਦਵਾਈ ਲੈਣ ਜਾ ਰਹੇ ਪੁੱਤ ਨੂੰ ਬਾਈਕ ਨੇ ਮਾਰੀ ਟੱਕਰ, ਹਸਪਤਾਲ ਲਿਜਾਣ ਪਿੱਛੋਂ ਮੌਤ

0
1344

ਨਵਾਂਸ਼ਹਿਰ, 13 ਦਸੰਬਰ| ਨਵਾਂਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਪਿੰਡ ਮਹਿੰਦਪੁਰ ਵਿਖੇ ਅਣਪਛਾਤੇ ਵਾਹਨ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਉਮਰ ਕਰੀਬ 30 ਸਾਲ ਵਾਸੀ ਪਿੰਡ ਮਹਿੰਦਪੁਰ, ਥਾਣਾ ਬਲਾਚੌਰ ਵਜੋਂ ਹੋਈ ਹੈ। ਜੋ ਖੇਤੀ ਦਾ ਕੰਮ ਕਰਦਾ ਸੀ। ਉਹ ਆਪਣੇ ਬਿਮਾਰ ਪਿਤਾ ਲਈ ਦਵਾਈ ਲੈਣ ਜਾ ਰਿਹਾ ਸੀ।

ਜਾਣਕਾਰੀ ਮੁਤਾਬਿਕ ਪਿਤਾ ਦੀ ਦਵਾਈ ਲੈਣ ਜਾ ਰਿਹਾ ਹਰਜਿੰਦਰ ਸਿੰਘ ਜਦੋਂ ਮੋਟਰਸਾਈਕਲ ‘ਤੇ ਸ਼ਾਮ ਕਰੀਬ 7.30 ਵਜੇ ਜੈਨਪੁਰ ਟੀ-ਪੁਆਇੰਟ ‘ਤੇ ਪਹੁੰਚਿਆ ਤਾਂ ਜੈਨਪੁਰ ਵਾਲੇ ਪਾਸੇ ਤੋਂ ਤੇਜ਼ ਰਫਤਾਰ ਅਣਪਛਾਤਾ ਵਾਹਨ ਆਇਆ। ਜਿਸ ਨੇ ਲਾਪਰਵਾਹੀ ਨਾਲ ਹਰਜਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਸ ਦੌਰਾਨ ਉਹ ਨਾਲ ਲੱਗਦੇ ਖੇਤਾਂ ਵਿੱਚ ਡਿੱਗ ਗਿਆ। ਗੰਭੀਰ ਜ਼ਖ਼ਮੀ ਹੋਣ ਕਾਰਨ ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪੁਲਿਸ ਵੱਲੋ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।