ਨਵਾਂਸ਼ਹਿਰ : ਦੋ ਕਾਰਾਂ ‘ਤੇ ਟਰਾਲਾ ਪਲਟਿਆ, ਤਿੰਨ ਦੀ ਮੌਕੇ ‘ਤੇ ਮੌਤ, ਤਿੰਨ ਗੰਭੀਰ ਜਖ਼ਮੀ

0
5293

ਨਵਾਂਸ਼ਹਿਰ। ਫ਼ਗਵਾੜਾ ਤੋਂ ਨਵਾਂਸ਼ਹਿਰ ਮੁੱਖ ਮਾਰਗ ’ਤੇ ਸਥਿਤ ਕਸਬਾ ਬਹਿਰਾਮ ਵਿਖੇ ਮਿੱਟੀ ਨਾਲ ਭਰਿਆ ਟਰਾਲਾਂ ਦੋ ਕਾਰਾਂ ਉੱਪਰ ਪਲਟ ਗਿਆ। ਇਸ ਘਟਨਾ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਦੂਜੀ ਕਾਰ ’ਚ ਸਵਾਰ ਤਿੰਨ ਜਣੇ ਜਖ਼ਮੀਂ ਹੋ ਗਏ।
ਮੌਕੇ ’ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਟਰਾਲਾ (ਪੀਬੀ 2, ਡੀਵਾਈ 8200) ਪਲਟ ਕੇ ਦੋ ਕਾਰਾਂ ਪੀਬੀ (6 ਏਬੀ 1297) ਅਤੇ (ਪੀਬੀ 10 ਈਡੀ 6500) ‘ਤੇ ਪਲਟ ਗਿਆ, ਜਿਸ ਨਾਲ ਦੋਵੇਂ ਕਾਰਾਂ ਥੱਲੇ ਦੱਬ ਗਈਆਂ।

ਪਹਿਲੀ ਕਾਰ ’ਚ ਸਵਾਰ ਤਿੰਨੋਂ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਤਿੰਨੋਂ ਜਣੇ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਨਾਲ ਸਬੰਧਤ ਦੱਸੇ ਜਾ ਰਹੇ ਹਨ ਪਰ ਖ਼ਬਰ ਲਿਖੇ ਜਾਣ ਤੱਕ ਪੂਰੀ ਤਰ੍ਹਾਂ ਪਛਾਣ ਨਹੀਂ ਹੋ ਸਕੀ।

ਦੂਜੀ ਕਾਰ ਨੂੰ ਮਨਜਿੰਦਰ ਸਿੰਘ ਵਾਸੀ ਪੱਦੀ ਮੱਠ ਵਾਲੀ ਚਲਾ ਰਿਹਾ ਸੀ। ਉਸ ਨਾਲ ਉਸ ਦੀ ਮਾਮੀ ਸੁਖਵਿੰਦਰ ਕੌਰ ਅਤੇ ਮਾਮੀ ਦਾ ਮੁੰਡਾ ਪਰਮਜੀਤ ਸਿੰਘ ਸਵਾਰ ਸਨ। ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਉਹ ਇਸ ਹਾਦਸੇ ’ਚ ਜਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਿਰਾਮ ਦੇ ਮੁਖੀ ਗੁਰਦਿਆਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜ ਗਏ ਸਨ।