ਦੋਵੇਂ ਯਾਰ ਪਟਿਆਲਾ ਜੇਲ੍ਹ ਦੀ ਇਕੋ ਬੈਰਕ ‘ਚ ਹੋਏ ਇਕੱਠੇ, ਮਿਲਕੇ ਕਰਦੇ ਨੇ ਕਲੈਰੀਕਲ ਦਾ ਕੰਮ

0
673

ਪਟਿਆਲਾ | ਕਬੂਤਰਬਾਜ਼ੀ ਮਾਮਲੇ ਵਿਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਜੇਲ੍ਹ ਹੋ ਗਈ ਹੈ। ਉਹਨਾਂ ਨੂੰ ਪਟਿਆਲਾ ਜੇਲ੍ਹ ‘ਚ ਕਾਂਗਰਸੀ ਨੇਤਾ ਨਵਜੋਤ ਸਿੱਧੂ ਵਾਲੀ ਬੈਰਕ ਵਿਚ ਰੱਖਿਆ ਗਿਆ ਹੈ। ਨਵਜੋਤ ਸਿੱਧੂ ਤੇ ਪੰਜਾਬੀ ਗਾਇਕ  ਦਲੇਰ ਮਹਿੰਦੀ ਦੀ ਜੌੜੀ ਹੁਣ ਜੇਲ੍ਹ ਵਿਚ ਇਕੱਠੀ ਹੋ ਗਈ ਹੈ।

ਸਿੱਧੂ ਤੇ ਦਲੇਰ ਮਹਿੰਦੀ ਪੁਰਾਣੇ ਦੋਸਤ ਹਨ। ਉਹ ਕਈ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੇ ਹਨ। ਸਜ਼ਾ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਕਾਫੀ ਨਿਰਾਸ਼ ਹੈ। ਜੇਲ੍ਹ ਵਿੱਚ ਸਿੱਧੂ ਨੇ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।

ਜਦੋਂ ਕਿ ਦਲੇਰ ਮਹਿੰਦੀ ਨੂੰ ਜੇਲ੍ਹ ਵਿੱਚ ਕਲੈਰੀਕਲ ਕੰਮ ਦਿੱਤਾ ਗਿਆ ਹੈ। ਉਹ ਵੀ ਸਿੱਧੂ ਵਾਂਗ ਬੈਰਕਾਂ ਚੋਂ  ਹੀ ਕੰਮ ਕਰਨਗੇ। ਜੇਲ੍ਹ ਸਟਾਫ਼ ਉਨ੍ਹਾਂ ਨੂੰ ਰੋਜ਼ਾਨਾ ਰਜਿਸਟਰ ਦੇਵੇਗਾ। ਇਸ ਤੋਂ ਪਹਿਲਾਂ ਸਿੱਧੂ ਨੂੰ ਜੇਲ੍ਹ ਵਿੱਚ ਕਲਰਕ ਦੀ ਨੌਕਰੀ ਵੀ ਦਿੱਤੀ ਜਾ ਚੁੱਕੀ ਹੈ।