DSP ਦਾ ਵੱਡਾ ਬਿਆਨ, ਨਵਦੀਪ ਜਲਵੇੜਾ ਸਣੇ ਇਨ੍ਹਾਂ ਨੌਜਵਾਨਾਂ ਦੇ ਰੱਦ ਹੋਣਗੇ ਵੀਜ਼ੇ ਤੇ ਪਾਸਪੋਰਟ

0
23142

ਅੰਬਾਲਾ, 29 ਫਰਵਰੀ | ਡੀਐੱਸਪੀ ਅੰਬਾਲਾ ਜੋਗਿੰਦਰ ਸ਼ਰਮਾ ਨੇ ਕਿਹਾ, ‘ਅਸੀਂ ਮੰਤਰਾਲੇ ਅਤੇ ਸਫ਼ਾਰਤਾਨੇ ਨੂੰ ਉਨ੍ਹਾਂ ਦੇ ਵੀਜ਼ੇ ਅਤੇ ਪਾਸਪੋਰਟ ਰੱਦ ਕਰਨ ਦੀ ਬੇਨਤੀ ਕਰਾਂਗੇ। ਉਨ੍ਹਾਂ ਦੀ ਫੋਟੋ, ਨਾਮ ਅਤੇ ਪਤਾ ਪਾਸਪੋਰਟ ਦਫਤਰ ਨੂੰ ਦਿੱਤਾ ਜਾਵੇਗਾ। ਅਸੀਂ ਉਨ੍ਹਾਂ ਦੇ ਪਾਸਪੋਰਟ ਰੱਦ ਕਰਨ ਉਤੇ ਕੰਮ ਕਰ ਰਹੇ ਹਾਂ।’ ਅਸੀਂ ਕਿਸਾਨਾਂ ਦੇ ਵਿਰੋਧ ਦੇ ਨਾਂ ’ਤੇ ਹਿੰਸਾ ਵਿਚ ਸ਼ਾਮਲ ਪੰਜਾਬ ਤੋਂ ਹਰਿਆਣਾ ’ਚ ਆਉਣ ਵਾਲਿਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਦੀ ਪਛਾਣ ਸੀਸੀਟੀਵੀ ਕੈਮਰਿਆਂ ਅਤੇ ਡਰੋਨ ਕੈਮਰਿਆਂ ਨਾਲ ਕੀਤੀ ਹੈ।’