ਕੁਦਰਤ ਦਾ ਕਹਿਰ : ਆਸਮਾਨੀ ਬਿਜਲੀ ਨੇ ਇਕ ਦਿਨ ‘ਚ ਲੈ ਲਈਆਂ 23 ਜਾਨਾਂ, 8 ਛੋਟੇ ਬੱਚਿਆਂ ਨੇ ਵੀ ਗੁਆਈ ਜਾਨ

0
1272

ਬਿਹਾਰ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਵਿਚਕਾਰ ਬਿਜਲੀ ਡਿੱਗਣ ਦਾ ਸਿਲਸਿਲਾ ਵੀ ਜਾਰੀ ਹੈ। ਸੋਮਵਾਰ ਸ਼ਾਮ ਨੂੰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਮੀਂਹ ਦੇ ਨਾਲ-ਨਾਲ ਹਨ੍ਹੇਰੀ-ਤੂਫਾਨ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ।

ਬਿਹਾਰ ‘ਚ ਸੋਮਵਾਰ ਨੂੰ ਬਿਜਲੀ ਡਿੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ 8 ਬੱਚਿਆਂ ਸਮੇਤ ਅੱਧੀ ਦਰਜਨ ਲੋਕ ਵੀ ਝੁਲਸ ਗਏ ਹਨ।

ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਿੱਚ ਜਿੱਥੇ ਅਰਰੀਆ ਅਤੇ ਪੂਰਨੀਆ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਸੁਪੌਲ ਵਿੱਚ ਤਿੰਨ, ਸਹਰਸਾ, ਬਾਂਕਾ ਅਤੇ ਜਮੁਈ ਵਿੱਚ ਦੋ-ਦੋ ਲੋਕਾਂ ਦੀ ਮੌਤ ਹੋ ਗਈ ਹੈ। ਰੋਹਤਾਸ ਜ਼ਿਲੇ ਦੇ ਦੇਹਰੀ ਉਪਮੰਡਲ ਖੇਤਰ ਦੇ ਅਕੋਢੀਗੋਲਾ ਦੇ ਧਾਰਹਾਰਾ ਸਥਿਤ ਪੁਰਾਣੇ ਸ਼ਿਵ ਮੰਦਰ ਦੇ ਗੁੰਬਦ ‘ਤੇ ਅਚਾਨਕ ਬਿਜਲੀ ਡਿੱਗ ਗਈ।

ਇਸ ਘਟਨਾ ‘ਚ ਮੰਦਰ ਦੇ ਗੁੰਬਦ ‘ਚ ਕੋਈ ਤਰੇੜ ਨਹੀਂ ਆਈ ਪਰ ਮੰਦਰ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਮੰਦਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੰਦਰ ਦੇ ਚਾਰੇ ਪਾਸੇ ਤੋਂ ਧੂੰਆਂ ਨਿਕਲਣ ਲੱਗਾ।

ਸਥਾਨਕ ਲੋਕਾਂ ਨੇ ਇਹ ਦ੍ਰਿਸ਼ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਿਆ। ਕਿਹਾ ਜਾਂਦਾ ਹੈ ਕਿ ਇਹ ਸ਼ਿਵ ਮੰਦਰ ਬਹੁਤ ਪੁਰਾਣਾ ਹੈ। ਮੰਦਰ ਦੇ ਗੁੰਬਦ ‘ਚੋਂ ਧੂੰਆਂ ਨਿਕਲਦਾ ਦੇਖ ਕਈ ਲੋਕ ਇਕੱਠੇ ਹੋ ਗਏ। ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਤੇਜ਼ ਬਾਰਸ਼ ਦੌਰਾਨ ਬਿਜਲੀ ਵੀ ਤਬਾਹੀ ਮਚਾ ਰਹੀ ਹੈ।