ਨਸ਼ੀਲੇ ਟੀਕਿਆਂ ਸਣੇ ਨੈਸ਼ਨਲ ਕਬੱਡੀ ਖਿਡਾਰੀ ਕਾਬੂ, ਪੰਜਾਬ ਦੇ ਖਿਡਾਰੀਆਂ ਲਈ ਸੀ ਲਿਜਾ ਰਿਹਾ ਸੀ ਸਟੀਰੌਇਡ ਦੀ ਖੇਪ

0
327

ਹਾਂਸੀ| ਹਰਿਆਣਾ ਦੇ ਹਾਂਸੀ ਵਿਚ ਪੁਲਿਸ ਨੇ ਇਕ ਸੂਬਾ ਪੱਧਰੀ ਕਬੱਡੀ ਖਿਡਾਰੀ ਨੂੰ 500 ਸਟੀਰੌਇਡ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 200 ਪਾਬੰਦੀਸ਼ੁਦਾ ਟੀਕੇ ਵੀ ਬਰਾਮਦ ਹੋਏ ਹਨ। ਟੀਕਿਆਂ ਦੀ ਇਹ ਖੇਪ ਪੰਜਾਬ ਦੇ ਖਿਡਾਰੀਆਂ ਨੂੰ ਜਾ ਰਹੀ ਸੀ। ਫੜੇ ਗਏ ਖਿਡਾਰੀ ਦੀ ਪਛਾਣ ਅਜੈ ਵਾਸੀ ਮਦੀਨਾ ਵਜੋਂ ਹੋਈ ਹੈ। ਨਸ਼ਾ ਰੋਕੂ ਸੈੱਲ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੱਡੀ ਨੰਬਰ ਐਚਆਰ 12 ਏਐਫ 6262 ਸਵਿਫਟ ਡਿਜ਼ਾਇਰ ਵਿਚ ਨਸ਼ੀਲੇ ਪਦਾਰਥ ਆ ਰਹੇ ਹਨ। ਟੀਮ ਇੰਚਾਰਜ ਸੁਮੇਰ ਸਿੰਘ ਦੀ ਅਗਵਾਈ ‘ਚ ਹਾਂਸੀ-ਦਾਤਾ ਰੋਡ ‘ਤੇ ਜੱਗਾ ਬੱਡਾ ਮਾਈਨਰ ਪੁਲ ‘ਤੇ ਨਾਕਾਬੰਦੀ ਕੀਤੀ ਗਈ | ਵਾਹਨਾਂ ਦੀ ਚੈਕਿੰਗ ਦੌਰਾਨ ਵਾਹਨ ਰੋਕੇ ਗਏ।

ਮੌਕੇ ‘ਤੇ ਡਰੱਗ ਕੰਟਰੋਲ ਅਫ਼ਸਰ ਦਿਨੇਸ਼ ਰਾਣਾ ਅਤੇ ਗਜ਼ਟਿਡ ਅਫ਼ਸਰ ਡਾ. ਸੁਧੀਰ ਮਲਿਕ ਨੂੰ ਬੁਲਾ ਕੇ ਕਾਰ ਦੀ ਤਲਾਸ਼ੀ ਲਈ ਗਈ | ਅਜੈ ਦੇ ਕਬਜ਼ੇ ‘ਚੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।