ਲੜਕੀ ਦੇ ਵਿਆਹ ਲਈ ਜੋੜਿਆ ਸਮਾਨ ਬਿਜਲੀ ਡਿੱਗਣ ਕਾਰਨ ਸੜਿਆ, ਨਰੂਲਾ ਪਰਿਵਾਰ ਨੇ ਦਿੱਤਾ ਜ਼ਰੂਰੀ ਸਮਾਨ

0
1366

ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਕਲੀਚਪੁਰ ਦੇ ਜਿਸ ਪਰਿਵਾਰ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਵਿਆਹ ਲਈ ਜੋੜਿਆ ਸਾਰਾ ਸਮਾਨ ਸੜ ਗਿਆ ਸੀ, ਉਸ ਦੀ ਮਦਦ ਲਈ ਸਮਾਜ ਸੇਵੀ ਅੱਗੇ ਆਏ ਹਨ।

ਪਰਿਵਾਰ ‘ਚ ਅਗਲੇ ਮਹੀਨੇ ਵਿਆਹ ਸੀ ਅਤੇ ਕੁਦਰਤੀ ਕਹਿਰ ਕਰਕੇ ਸਾਰਾ ਸਮਾਨ ਸੜ ਗਿਆ। ਨਰੂਲਾ ਪਰਿਵਾਰ ਵੱਲੋਂ ਪਿੰਡ ਪਹੁੰਚ ਕੇ ਪੀੜਤ ਪਰਿਵਾਰ ਨੂੰ 30 ਹਜ਼ਾਰ ਦੀ ਮਦਦ ਦਿੱਤੀ ਅਤੇ ਵਿਆਹ ਵਾਸਤੇ ਸਮਾਨ ਵੀ ਦਿੱਤਾ। ਅਲਮਾਰੀ, ਡਬਲ ਬੈਡ, ਗੱਦੇ, ਫਰਿੱਜ, ਵਾਸ਼ਿੰਗ ਮਸ਼ੀਨ ਵਰਗਾ ਸਮਾਨ ਮਦਦ ਦੇ ਤੌਰ ‘ਤੇ ਦਿੱਤਾ ਗਿਆ।

ਕਪਿਲ ਅਤੇ ਸਿਮਰਨ ਨਰੂਲਾ ਨੇ ਕਿਹਾ ਕਿ ਇਸ ਪਰਿਵਾਰ ਦੀ ਖਬਰ ਦੇਖੀ ਸੀ ਅਤੇ ਦਾਨੀ ਦੋਸਤਾਂ ਦੀ ਮਦਦ ਨਾਲ ਪਰਿਵਾਰ ਨੂੰ ਮਦਦ ਦਿੱਤੀ। ਅਸੀਂ ਪਰਿਵਾਰ ਨੂੰ ਘਰ ਬਣਾ ਕੇ ਦੇਣ ਦਾ ਵੀ ਵਾਅਦਾ ਕੀਤਾ ਹੈ। ਸਾਰਿਆਂ ਨੂੰ ਇਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।