ਨੰਗਲ, 1 ਨਵੰਬਰ | ਚੰਡੀਗੜ੍ਹ ਮੁੱਖ ਮਾਰਗ ‘ਤੇ ਜਵਾਹਰ ਮਾਰਕੀਟ ਨੰਗਲ ਨਜ਼ਦੀਕ ਇਕ ਐਕਟਿਵਾ ਸਵਾਰ ਦੀ ਟਿੱਪਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ 2 ਟਿੱਪਰ ਆਪਸ ਵਿਚ ਰੇਸ ਲਗਾ ਰਹੇ ਸਨ ਤੇ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੇ ਚਲਦਿਆਂ ਸੜਕ ‘ਤੇ ਐਕਟਿਵਾ ਸਵਾਰ ਨੌਜਵਾਨ ਨੂੰ ਇਕ ਟਿੱਪਰ ਦੀ ਫੇਟ ਵੱਜੀ, ਜਿਸ ਨਾਲ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆ ਕੇ ਵਿਆਹ ਕਰਵਾਇਆ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਧਰ ਮੌਕੇ ਤੋਂ ਟਿੱਪਰ ਸਵਾਰ ਆਪਣਾ ਟਿੱਪਰ ਲੈ ਕੇ ਦੌੜ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਕਸੀਡੈਂਟ ਵਾਲੇ ਸਥਾਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਪੁਲਿਸ ਪ੍ਰਸ਼ਾਸਨ ਗੌਰ ਨਾਲ ਖੰਗਾਲੇ ਤੇ ਇਸ ਘਟਨਾ ਲਈ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ।