ਨੰਗਲ : ਮੱਥਾ ਟੇਕ ਕੇ ਘਰ ਪਰਤ ਰਹੇ ਭੈਣ-ਭਰਾ ਨੂੰ ਟਰੱਕ ਨੇ ਕੁਚਲਿਆ, ਭਰਾ ਦੀ ਮੌਤ, ਭੈਣ ਆਖਰੀ ਸਾਹਾਂ ‘ਤੇ

0
1049

ਨੰਗਲ : ਇੱਥੋਂ ਦੇ ਪਿੰਡ ਗੋਲਹਾਣੀ  ਵਿੱਚ ਬੀਤੇ ਦਿਨ ਵਾਪਰੇ ਦਰਦਨਾਕ ਹਾਦਸੇ ਵਿੱਚ 16 ਸਾਲਾ ਬਲਰਾਮ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੀ ਭੈਣ ਸੀਰੀਅਸ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ।

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਜਦੋਂ 16 ਸਾਲਾ ਬਲਰਾਮ ਸਿੰਘ ਆਪਣੀ 18 ਸਾਲਾ ਭੈਣ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ ਤਾਂ ਇਕ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਖਤਰਨਾਕ ਸੀ ਕਿ ਬਲਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਪਿੱਛੇ ਬੈਠੀ ਉਸ ਦੀ ਭੈਣ ਨੂੰ ਗੰਭੀਰ ਸੱਟਾਂ ਲੱਗੀਆਂ, ਜੋ ਕਿ ਨਿੱਜੀ ਹਸਪਤਾਲ ਵਿੱਚ ਦਾਖਲ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 4 ਜੂਨ ਦੀ ਹੈ ਅਤੇ 6 ਜੂਨ ਦੀ ਸਵੇਰ ਤੱਕ ਬਲਰਾਮ ਦੇ ਮਾਤਾ-ਪਿਤਾ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ ਹੈ, ਜਦਕਿ ਘਟਨਾ ਦੀ ਸੂਚਨਾ ਪਿੰਡ ‘ਚ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ।

ਬਲਰਾਮ ਦੇ ਪਿਤਾ ਪੇਸ਼ੇ ਤੋਂ ਡਰਾਈਵਰ ਹਨ ਅਤੇ ਘਟਨਾ ਦੇ ਸਮੇਂ ਉੜੀਸਾ ਵਿੱਚ ਸਨ। ਪਿਤਾ ਦੇ ਪਿੰਡ ਪਹੁੰਚਣ ਤੋਂ ਬਾਅਦ 6 ਜੂਨ ਨੂੰ ਨੌਜਵਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸਸਕਾਰ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਸੜਕ ‘ਤੇ ਜਾਮ ਲਗਾ ਲਿਆ ਕਿ ਫਲਾਈਓਵਰ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਹੋਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਅਧੂਰੇ ਕੰਮ ਕਾਰਨ ਉਨ੍ਹਾਂ ਦੇ ਪਿੰਡ ਤੋਂ ਵਾਹਨਾਂ ਦੀ ਆਵਾਜਾਈ ਵਧ ਗਈ ਹੈ ਅਤੇ 5 ਸਾਲਾਂ ਵਿੱਚ 2 ਦਰਜਨ ਦੇ ਕਰੀਬ ਕੀਮਤੀ ਜਾਨਾਂ ਜਾ ਚੁੱਕੀਆਂ ਹਨ।