ਨਾਮੀ ਗੈਂਗਸਟਰ ਗੁਰਮੀਤ ਮੀਤਾ ਹਥਿਆਰਾਂ ਸਮੇਤ ਗ੍ਰਿਫਤਾਰ, ਜੱਗੂ ਭਗਵਾਨਪੁਰੀਆ ਨਾਲ ਹੈ ਸਬੰਧ

0
1301

ਬਟਾਲਾ | ਸੀਆਈਏ ਸਟਾਫ਼ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰਧਤ ਗੈਂਗਸਟਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ| ਗ੍ਰਿਫ਼ਤਾਰ ਗੈਂਗਸਟਰ ਗੁਰਮੀਤ ਸਿੰਘ ਮੀਤਾ ਪਿੰਡ ਖੁਸ਼ਹਾਲਪੁਰ, ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ।

SP ਗੁਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਗੁਰਮੀਤ ਮੀਤਾ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ ’ਚ ਕਤਲ, ਲੁੱਟ-ਖੋਹ, ਅਸਲਾ ਐਕਟ ਅਤੇ ਹੋਰ 11 ਵੱਖ-ਵੱਖ ਮਾਮਲੇ ਦਰਜ ਹਨ। ਪੁਲਿਸ ਨੇ ਮੀਤਾ ਨੂੰ ਇਕ ਪਿਸਤੌਲ 30 ਬੋਰ, ਮੈਗਜ਼ੀਨ ਅਤੇ 15 ਜ਼ਿੰਦਾ ਰੌਂਦਾਂ ਸਮੇਤ ਕਾਬੂ ਕੀਤਾ। 

ਖ਼ੁਲਾਸਾ ਹੋਇਆ ਹੈ ਕਿ ਜੋ ਬਟਾਲਾ ਪੁਲਿਸ ਵੱਲੋਂ ਬੀਤੇ ਅਕਤੂਬਰ ਮਹੀਨੇ ’ਚ ਇਕ ਪੁਲਿਸ ਮੁਕਾਬਲੇ ਦੌਰਾਨ ਪਿੰਡ ਰੰਗੜਨੰਗਲ ’ਚ ਗੈਂਗਸਟਰ ਰਣਜੋਧ ਬਬਲੂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਕੋਲੋਂ ਵੀ ਵੱਡੀ ਮਾਤਰਾ ’ਚ ਅਸਲਾ ਬਰਾਮਦ ਹੋਇਆ ਸੀ। ਉਹ ਇਸੇ ਗੁਰਮੀਤ ਸਿੰਘ ਮੀਤਾ ਨੇ ਉਸ ਨੂੰ ਦਿੱਤਾ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੂੰ ਵੀ ਇਕ ਕਤਲ ਮਾਮਲੇ ’ਚ ਇਹ ਗੈਂਗਸਟਰ ਲੋੜੀਂਦਾ ਸੀ।