ਨਕੋਦਰ : ਖੇਤਾਂ ‘ਚੋਂ ਮਿਲੇ ਪਾਕਿਸਤਾਨੀ ਗੁਬਾਰੇ ਤੇ ਝੰਡਾ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

0
2090

ਨਕੋਦਰ (ਪ੍ਰਵੇਜ਼ ਬੱਟ) | ਪਿੰਡ ਹੁੰਦਲ ਢੱਡਾ ਜ਼ਿਲਾ ਜਲੰਧਰ ਵਿਖੇ ਸੀਨੀਅਰ ਅਕਾਲੀ ਆਗੂ ਹਰਭਜਨ ਸਿੰਘ ਹੁੰਦਲ ਦੇ ਖੇਤਾਂ ‘ਚੋਂ 27 ਪਾਕਿਸਤਾਨੀ ਗੁਬਾਰੇ ਤੇ ਇੱਕ ਝੰਡਾ ਮਿਲਣ ਦੀ ਸੂਚਨਾ ਹੈ। ਇਸ ਖਬਰ ਨੂੰ ਸੁਣਦਿਆਂ ਹੀ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ।

ਥਾਣਾ ਸਦਰ ਨਕੋਦਰ ਦੇ SHO Gurinderjit Singh Nagra ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਹਰਭਜਨ ਸਿੰਘ ਦੇ ਖੇਤਾਂ ਨੇੜਿਓ 27 ਪਾਕਿਸਤਾਨੀ ਗੁਬਾਰੇ ਜਿਨ੍ਹਾਂ ਉੱਪਰ ਦਿਲ ਦਿਲ ਪਾਕਿਸਤਾਨ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ ਤੇ ਪਾਕਿਸਤਾਨੀ ਝੰਡੇ ‘ਤੇ ਉਰਦੂ ਵਿੱਚ ਲਿਖਿਆ ਹੋਇਆ ਹੈ ਪਰ ਫਿਰ ਵੀ ਇਨ੍ਹਾਂ ਗੁਬਾਰਿਆ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸੇ ਤੋਂ ਕਿਸ ਦਿਸ਼ਾ ‘ਚੋਂ ਆਏ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਸ ਮੌਕੇ ਹਰਭਜਨ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿੱਚ ਗਏ ਤਾਂ ਉਨ੍ਹਾਂ ਨੇ ਪਾਕਿਸਤਾਨੀ ਗੁਬਾਰੇ ਤੇ ਪਾਕਿਸਤਾਨੀ ਝੰਡਾ ਦੇਖਿਆ। ਕੁਝ ਗੁਬਾਰੇ ਫਟੇ ਹੋਏ ਸਨ ਤੇ ਕੁਝ ਵਿੱਚੋਂ ਹਵਾ ਨਿਕਲੀ ਹੋਈ ਸੀ। ਉਨ੍ਹਾਂ ਮੌਕੇ ਮਾਮਲੇ ‘ਤੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।