ਨਕੋਦਰ : ਹਵਸ ‘ਚ ਅੰਨ੍ਹੇ ਨੌਜਵਾਨ ਨੇ ਨਾਬਾਲਿਗਾ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਨਾਹ

0
1761

ਨਕੋਦਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਥਾਣਾ ਸਦਰ ਅਧੀਨ ਆਉਂਦੇ ਪਿੰਡ ਦੇ ਨੌਜਵਾਨ ਵੱਲੋਂ ਪਿੰਡ ਦੀ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਦਰ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹਾਂ। ਉਸ ਦੇ 5 ਬੱਚੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਕੁੜੀ ਨਾਬਾਲਗ ਹੈ ਤੇ 7ਵੀਂ ਕਲਾਸ ਵਿਚ ਪੜ੍ਹਦੀ ਹੈ। ਮੇਰੀ ਪਤਨੀ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ। ਮੈਂ ਰੋਜ਼ਾਨਾ ਦੀ ਤਰ੍ਹਾਂ 27 ਮਈ ਨੂੰ ਘਰ ਆਇਆ ਤਾਂ ਦੇਖਿਆ ਕਿ ਮੇਰੀ ਧੀ ਘਰ ਵਿਚ ਨਹੀਂ ਸੀ।

ਉਸ ਦੀ ਅਸੀਂ ਭਾਲ ਕਰਦੇ ਰਹੇ ਪਰ ਉਹ ਕਿੱਧਰੇ ਨਹੀਂ ਮਿਲੀ। ਦੂਸਰੇ ਦਿਨ 28 ਮਈ ਨੂੰ ਮੇਰੀ ਧੀ ਇਕੱਲੀ ਘਰ ਆਈ, ਜਿਸ ਨੇ ਰੋਂਦੇ ਹੋਏ ਦੱਸਿਆ ਕਿ ਆਪਣੇ ਪਿੰਡ ਦਾ ਰਹਿਣ ਵਾਲਾ ਮੁੰਡਾ ਸਚਿਨ ਉਰਫ ਸਰਬਜੀਤ ਪੁੱਤਰ ਬਲਵੰਤ ਮੈਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜ਼ਬਰਦਸਤੀ ਕਿਤੇ ਲੈ ਗਿਆ ਸੀ। ਜਿਥੇ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ।

ਉਨ੍ਹਾਂ ਦੱਸਿਆ ਕਿ ਮੇਰੀ ਧੀ ਦੀ ਤਬੀਅਤ ਖ਼ਰਾਬ ਹੋਣ ਕਰਕੇ ਸਿਵਲ ਹਸਪਤਾਲ ਨਕੋਦਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹੈ। ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਨਾਬਾਲਗ ਕੁੜੀ ਦੇ ਪਿਤਾ ਦੇ ਬਿਆਨਾਂ ‘ਤੇ ਸਚਿਨ ਉਰਫ ਸਰਬਜੀਤ ਪੁੱਤਰ ਬਲਵੰਤ ਵਾਸੀ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।