ਲੁਧਿਆਣਾ, 25 ਨਵੰਬਰ | ਟਿੱਬਾ ਰੋਡ ‘ਤੇ ਕਰੀਬ 15 ਤੋਂ 20 ਲੋਕਾਂ ਨੇ ਗੁੰਡਾਗਰਦੀ ਕੀਤੀ। ਨੌਜਵਾਨਾਂ ਨੇ ਸ਼ਰੇਆਮ ਇੱਕ ਦੁਕਾਨ ਵਿਚ ਵੜ ਕੇ ਲੁੱਟ ਕੀਤੀ। ਹਮਲਾਵਰਾਂ ਨੇ ਉਸ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ। ਇਲਾਕੇ ‘ਚ ਇੱਟਾਂ ਅਤੇ ਪੱਥਰਾਂ ਨਾਲ ਭਾਰੀ ਪਥਰਾਅ ਕੀਤਾ ਗਿਆ। ਅਮਨ-ਕਾਨੂੰਨ ਦਾ ਮਜ਼ਾਕ ਉਡਾਉਂਦੇ ਹੋਏ ਬਦਮਾਸ਼ਾਂ ਨੇ ਸੜਕ ‘ਤੇ ਖੜ੍ਹੇ ਲੋਕਾਂ ਦੇ ਵਾਹਨਾਂ ਅਤੇ ਇਕ ਕਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸ਼ਰਾਰਤੀ ਅਨਸਰਾਂ ਦੇ ਹਮਲੇ ਕਾਰਨ ਇਲਾਕੇ ਦੇ ਲੋਕ ਵੀ ਡਰੇ ਹੋਏ ਹਨ।
ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕੈਦ ਹੋ ਗਈ ਹੈ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਲਵਦੀਪ ਨੇ ਦੱਸਿਆ ਕਿ ਉਸ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਘਰ ਦੇ ਬਾਹਰ ਦੁਕਾਨ ਖੁੱਲ੍ਹੀ ਹੈ। ਇੱਕ ਦਿਨ ਪਹਿਲਾਂ ਵੀ ਇਲਾਕੇ ਵਿਚ ਦੋ ਧਿਰਾਂ ਵਿਚ ਝੜਪ ਹੋ ਗਈ ਸੀ। ਉਸ ਨੇ ਉਸ ਲੜਾਈ ਨੂੰ ਸ਼ਾਂਤ ਕਰਵਾ ਦਿੱਤਾ ਸੀ।
ਲਵਦੀਪ ਨੇ ਦੱਸਿਆ ਕਿ ਅਗਲੇ ਹੀ ਦਿਨ ਬਦਮਾਸ਼ ਉਸ ਦੀ ਦੁਕਾਨ ‘ਤੇ ਹਮਲਾ ਕਰਨ ਆਏ। ਹਮਲਾਵਰਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਮੇਰੀ ਕੁੱਟਮਾਰ ਕੀਤੀ। ਦੁਕਾਨ ਦੀ ਭੰਨਤੋੜ ਕੀਤੀ ਗਈ ਅਤੇ ਦੁਕਾਨ ਦੇ ਬਾਹਰ ਖੜ੍ਹੀ ਕਾਰ ਸਮੇਤ ਕਈ ਵਾਹਨਾਂ ਦੀ ਭੰਨਤੋੜ ਕੀਤੀ ਗਈ। ਲੁਟੇਰਿਆਂ ਨੇ ਗੱਡੀ ਵਿਚ ਪਈ 78 ਹਜ਼ਾਰ 800 ਰੁਪਏ ਦੀ ਨਕਦੀ ਵੀ ਲੁੱਟ ਲਈ।
ਲਵਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਮੇਰੇ ਚਾਚੇ ਦਾ ਮੋਬਾਈਲ ਫੋਨ ਵੀ ਖੋਹ ਲਿਆ। ਫਿਲਹਾਲ ਥਾਣਾ ਟਿੱਬਾ ਦੀ ਪੁਲਿਸ ਨੇ ਦੋਸ਼ੀ ਜਸਪਾਲ ਰਾਣਾ, ਮਨੋਜ ਕੁਮਾਰ, ਨਮਨ ਬਾਂਸਲ, ਅਮਨ ਨਾਗਪਾਲ, ਕਰਨਪ੍ਰੀਤ, ਦੀਪਕ ਕੁਮਾਰ ਸਮੇਤ 10 ਤੋਂ 12 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)