ਸਿੱਕਮ ਹਾਦਸੇ ‘ਚ ਪਠਾਨਕੋਟ ਦੇ ਨਾਇਬ ਸੂਬੇਦਾਰ ਸ਼ਹੀਦ, ਕੱਲ ਹੋਵੇਗਾ ਅੰਤਿਮ ਸੰਸਕਾਰ

0
958

ਪਠਾਨਕੋਟ | ਸਿੱਕਮ ‘ਚ ਸ਼ੁੱਕਰਵਾਰ ਨੂੰ ਹੋਏ ਹਾਦਸੇ ਵਿੱਚ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਲਲੋਤਰਾ ਵੀ ਸ਼ਹੀਦ ਹੋ ਗਏ ਹਨ। ਇਸ ਹਾਦਸੇ ਵਿੱਚ ਤਿੰਨ ਜੇਸੀਓ ਸਮੇਤ 16 ਜਵਾਨ ਸ਼ਹੀਦ ਹੋ ਗਏ। ਨਾਇਬ ਸੂਬੇਦਾਰ ਓਂਕਾਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਪਿੰਡ ਨਾਜੋਵਾਲ ਨੇੜੇ ਕਾਨਵਾਂ ਵਿਖੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।