ਸੋਗ ‘ਚ ਡੁੱਬਿਆ ਮਾਨਸਾ ਦਾ ਮੂਸੇਵਾਲਾ ਪਿੰਡ, ਫੈਨਜ ਨੇ ਕੀਤੀ ਸ਼ਹਿਰ ਤੇ ਬਾਜਾਰ ਬੰਦ ਰੱਖਣ ਦੀ ਅਪੀਲ

0
4656

ਮਾਨਸਾ । ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿੱਧੂ ਨੂੰ ਚਾਹੁਣ ਵਾਲਿਆਂ ਵਿਚ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਮੂਸੇਵਾਲਾ ਵਿਚ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ।

ਸ਼ੁਭਦੀਪ ਸਿੰਘ ਮੂਸੇਵਾਲਾ ਨੇ ਮੂਸੇਵਾਲਾ ਪਿੰਡ ਦਾ ਨਾਂ ਸਾਰੀ ਦੁਨੀਆ ਵਿਚ ਮਸ਼ਹੂਰ ਕੀਤਾ ਹੈ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ।

ਸਿੱਧੂ ਦੇ ਪਿੰਡ ਮੂਸੇਵਾਲਾ ਵਿਚ ਮਾਹੌਲ ਬਹੁਤ ਹੀ ਗਮਗੀਨ ਹੈ। ਹਰ ਇਕ ਦੀ ਅੱਖ ’ਚੋਂ ਹੰਝੂ ਡਿਗ ਰਹੇ ਹਨ। ਪਿੰਡ ਦੇ ਲੋਕ ਆਪਣੇ ਪੱਧਰ ਉਤੇ ਮੁਨਾਦੀ ਕਰਵਾ ਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ।

ਦੇਸ਼ਾਂ-ਵਿਦੇਸ਼ਾਂ ਵਿਚ ਸਿੱਧੂ ਨੂੰ ਚਾਹੁਣ ਵਾਲੇ ਉਸਦੇ ਤੁਰ ਜਾਣ ਦੀ ਖਬਰ ’ਤੇ ਯਕੀਨ ਨਹੀਂ ਕਰ ਰਹੇ। ਬਾਹਰਲੇ ਦੇਸ਼ਾਂ ਵਿਚ ਵੀ ਸਿੱਧੂ ਦੇ ਫੈਨਜ ਨੇ ਸਿੱਧੂ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਹੈ।