ਮੂਸੇਵਾਲਾ ਮਰਡਰ ਕਾਂਡ : ਫਤਿਹਾਬਾਦ ਹੋਟਲ ਦੇ ਕਮਰਾ ਨੰਬਰ 207 ‘ਚ ਰੁਕੇ ਸੀ ਚਾਰੇ ਮੁਲਜ਼ਮ

0
5342

ਚੰਡੀਗੜ੍ਹ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਚਾਰੇ ਮੁਲਜ਼ਮ ਫਤਿਹਾਬਾਦ ਦੇ ਫੋਰਲੇਨ ਸਥਿਤ ਹੋਟਲ ਦੇ ਕਮਰੇ ਨੰਬਰ 207 ਵਿਚ ਠਹਿਰੇ ਹੋਏ ਸਨ। ਮੁਲਜ਼ਮਾਂ ਨੇ ਪੂਰੀ ਪਲਾਨਿੰਗ ਨਾਲ ਹੋਟਲ ਵਿਚ ਇਹ ਕਮਰਾ ਬੁੱਕ ਕਰਵਾਇਆ ਸੀ।

ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਵਿਚ ਸ਼ਾਮਲ ਚਾਰੇ ਮੁਲਜ਼ਮ ਉਸੇ ਰਾਤ ਕਰੀਬ 12 ਵਜੇ ਫਤਿਹਾਬਾਦ ਦੇ ਫੋਰਲੇਨ ਸਥਿਤ ਇਸ ਹੋਟਲ ਵਿਚ ਪੁੱਜੇ ਸਨ। ਹੁਣ ਇਸ ਮਾਮਲੇ ‘ਚ ਹੋਟਲ ਸੰਚਾਲਕ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਦੇ ਦੋ ਸਾਥੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ।

29 ਮਈ ਦੀ ਰਾਤ 12 ਵਜੇ ਤੋਂ ਲੈ ਕੇ 30 ਮਈ ਦੀ ਦੁਪਹਿਰ 2 ਵਜੇ ਤੱਕ ਮੁਲਜ਼ਮ ਫਤਿਹਾਬਾਦ ਦੇ ਹੋਟਲ ਵਿਚ ਆਰਾਮ ਨਾਲ ਰਹੇ ਅਤੇ ਪੁਲਿਸ ਅਤੇ ਖੁਫੀਆ ਤੰਤਰ ਦੀ ਨਜ਼ਰ ਵੀ ਨਹੀਂ ਲੱਗੀ। ਦਿੱਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਫਤਿਹਾਬਾਦ ਦੇ ਹੋਟਲ ਦਾ ਨਾਮ ਵੀ ਸਾਹਮਣੇ ਆਇਆ ਸੀ।

ਹਾਲਾਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਬਾਅਦ ਫਤਿਹਾਬਾਦ ਦੇ ਰਤੀਆ ਰੋਡ ਤੋਂ ਬੋਲੈਰੋ ਵਿਚ ਜਾਣ ਦਾ ਮਾਮਲਾ ਸੀਸੀਟੀਵੀ ਫੁਟੇਜ ਵਿਚ ਸਾਹਮਣੇ ਆਇਆ ਸੀ। ਪੰਜਾਬ ਪੁਲਿਸ ਨੇ ਪਿੰਡ ਭਿੜਦਾਣਾ ਵਿਚ ਦੋ ਨੌਜਵਾਨਾਂ ਪਵਨ ਅਤੇ ਨਸੀਬ ਖਾਨ ਨੂੰ ਬੋਲੈਰੋ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ।