ਦੁਬਈ ਜਾਣ ਤੋਂ ਪਹਿਲਾਂ ਹੋਇਆ ਕਤਲ: ਅੰਮ੍ਰਿਤਸਰ ਦੇ ਨੌਜਵਾਨ ਸਰਬਜੀਤ ਸਿੰਘ ਨੂੰ ਪੁਰਾਣੀ ਰੰਜਿਸ਼ ਕਾਰਨ ਮਾਰਿਆ

0
2193

ਅੰਮ੍ਰਿਤਸਰ (ਭਿੰਡੀ ਸੈਦਾ), 9 ਜੂਨ | ਅੰਮ੍ਰਿਤਸਰ ਦੇ ਪਿੰਡ ਛਣਕਲਾਂ ਵਿਚ ਇਕ ਹੌਲਨਾਕ ਘਟਨਾ ਸਾਹਮਣੇ ਆਈ ਹੈ ਜਿਥੇ 20 ਸਾਲਾ ਨੌਜਵਾਨ ਸਰਬਜੀਤ ਸਿੰਘ ਦੀ ਕਤਲ ਕਰ ਦਿੱਤਾ ਗਿਆ। ਸਰਬਜੀਤ ਸਵੇਰੇ 9 ਵਜੇ ਡੁਬਈ ਜਾ ਰਿਹਾ ਸੀ ਅਤੇ ਰਾਤ ਨੂੰ ਪੀਰਾਂ ਦੇ ਮੇਲੇ ਵਿੱਚ ਸੇਵਾ ਕਰਨ ਗਿਆ ਹੋਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦੇ ਹੀ ਇਕ ਵਿਅਕਤੀ ਲਖਾ ਸਿੰਘ ਵਲੋਂ ਉਸ ਦਾ ਕਤਲ ਕੀਤਾ ਗਿਆ, ਜਿਸ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਦੋਸ਼ੀ ਲਖਾ ਸਿੰਘ ਪਹਿਲਾਂ ਵੀ ਉਹਨਾਂ ਦੀ ਨੂੰਹ ਉਤੇ ਗਲਤ ਨਿਗਾਹ ਰੱਖਦਾ ਸੀ ਅਤੇ ਧਮਕੀ ਵੀ ਦੇ ਚੁੱਕਾ ਸੀ ਕਿ ਉਹ ਉਸ ਦੇ ਪਰਿਵਾਰਕ ਮੈਂਬਰ ਨੂੰ ਨੁਕਸਾਨ ਪਹੁੰਚਾਏਗਾ। ਇਹੀ ਰੰਜਿਸ਼ ਕਤਲ ਦਾ ਕਾਰਨ ਬਣੀ।





ਪੁਲਿਸ ਜਾਂਚ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।