ਲੁਧਿਆਣਾ ਵਿਚ ਪ੍ਰਾਪਰਟੀ ਡੀਲਰ ਦੀ ਪਤਨੀ, ਪੁੱਤਰ, ਨੂੰਹ ਤੇ ਪੋਤੇ ਦਾ ਕਤਲ

0
2826

24 ਨਵੰਬਰ(ਪੰਜਾਬੀ ਬੁਲੇਟਿਨ) ਲੁਧਿਆਣਾ ਵਿਚ ਇੱਕ ਪ੍ਰਾਪਰਟੀ ਡੀਲਰ ਦੀ ਪਤਨੀ, ਬੇਟੇ, ਨੂੰਹ ਅਤੇ ਪੋਤੇ ਦੀ ਮੰਗਲਵਾਰ ਨੂੰ ਮਯੂਰ ਵਿਹਾਰ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਪ੍ਰਾਪਰਟੀ ਡੀਲਰ ਕਤਲ ਤੋਂ ਬਾਅਦ ਤੋਂ ਲਾਪਤਾ ਹੈ ਅਤੇ ਪੁਲਿਸ ਨੂੰ ਡੀਲਰ ਤੇ ਉਸਦੇ ਪਰਿਵਾਰ ਨੂੰ ਖਤਮ ਕਰਨ ਦਾ ਸ਼ੱਕ ਹੈ। ਸੂਚਨਾ ਤੋਂ ਬਾਅਦ ਏਡੀਸੀਪੀ ਸਮੀਰ ਵਰਮਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਮ੍ਰਿਤਕਾਂ ਦੀ ਪਛਾਣ ਸੁਨੀਤਾ, ਡੀਲਰ ਰਾਜੀਵ ਸੂਦ ਦੀ ਪਤਨੀ ਸੁਨੀਤਾ, ਪੁੱਤਰ ਆਸ਼ੀਸ਼, ਨੂੰਹ ਅਤੇ 13 ਸਾਲਾ ਪੋਤੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੂੰਹ ਗਰਿਮਾ ਦੇ ਪਿਤਾ ਸਵੇਰੇ ਡੀਲਰ ਦੇ ਘਰ ਆਏ, ਜਿਸ ਵੇਲੇ ਕਿਸੇ ਨੇ ਫੋਨ ਨਹੀਂ ਚੁੱਕਿਆ, ਤਾਂ ਉਨ੍ਹਾਂ ਨੇ ਹਰੇਕ ਦੇ ਨੰਬਰ ਤੇ ਵਾਰ ਵਾਰ ਕਾਲ ਕੀਤੀ, ਜਦੋਂ ਸ਼ੱਕ ਹੋਇਆ ਤਾਂ ਉਹ ਘਰ ਚਲੇ ਗਿਆ ਤੇ ਦੇਖਿਆ ਕਿ ਘਰ ਵਿਚ ਲਾਸ਼ਾਂ ਪਈਆਂ ਹੋਈਆਂ ਸਨ ਅਤੇ ਡੀਲਰ ਖ਼ੁਦ ਗਾਇਬ ਸੀ, ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।