ਬਠਿੰਡਾ, 29 ਅਕਤੂਬਰ। ਮਾਰਕੀਟ ਕਮੇਟੀ ਪ੍ਰਧਾਨ ਦਾ ਲੰਘੇ ਦਿਨੀਂ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਪੂਰੇ ਵਪਾਰੀ ਵਰਗ ਵਿਚ ਰੋਸ ਹੈ। ਪ੍ਰਧਾਨ ਨੂੰ 2 ਬਾਈਕ ਸਵਾਰਾਂ ਨੇ ਗੋਲ਼ੀਆਂ ਮਾਰੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਤੋਂ ਜਿਸ ਬਾਈਕ ਦੀ ਪਛਾਣ ਹੋਈ ਹੈ। ਉਸਦਾ ਨੰਬਰ ਸੰਗਰੂਰ ਦਾ ਦੱਸਿਆ ਜਾ ਰਿਹਾ ਹੈ। ਸਾਰੀ ਘਟਨਾ ਦੀ ਸੀਸੀਟਵੀ ਫੁਟੇਜ ਵਾਇਰਲ ਹੋਣ ਤੋਂ ਬਾਅਦ ਪੂਰੇ ਬਠਿੰਡੇ ਨੂੰ ਬੰਦ ਕਰਨ ਦਾ ਐਲਾਨ ਵਪਾਰੀ ਵਰਗ ਨੇ ਕੀਤਾ ਹੈ।
ਜਿਸ ਕਾਰਨ ਅੱਜ ਬਠਿੰਡਾ ਦੀਆਂ ਸੜਕਾਂ ਨੂੰ ਵਪਾਰੀ ਵਰਗ ਨੇ ਜਾਮ ਕੀਤਾ ਹੋਇਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਵੱਲ ਧਿਆਨ ਨਹੀਂ ਦੇ ਰਿਹਾ। ਜਿਸ ਕਾਰਨ ਉਨ੍ਹਾਂ ਨੇ ਅੱਜ ਪੂਰੇ ਬਠਿੰਡੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ।