ਵੱਡੀ ਖਬਰ : ਜਲੰਧਰ ਦੇ ਬਸਤੀ ਗੁੱਜ਼ਾਂ ‘ਚ ਲੁੱਟ ਦੀ ਨੀਯਤ ਨਾਲ ਚਾਕੂ ਮਾਰ ਕੇ ਦੁਕਾਨਦਾਰ ਦਾ ਕਤਲ

0
127

ਜਲੰਧਰ | ਇਥੋਂ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਬਸਤੀ ਗੁੱਜ਼ਾਂ ਮੇਨ ਬਾਜ਼ਾਰ ਵਿਚ ਕਰਿਆਨਾ ਦੁਕਾਨਦਾਰ ਦੀ ਸਵੇਰੇ ਹਮਲਾਵਰਾਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਲੁੱਟ ਦੀ ਨੀਯਤ ਨਾਲ ਇਹ ਕਤਲ ਕੀਤਾ ਗਿਆ। ਕਰਿਆਨਾ ਕਾਰੋਬਾਰੀ ਦੀ ਪਛਾਣ ਬਿੱਲਾ ਵਜੋਂ ਹੋਈ ਹੈ, ਜਿਸ ‘ਤੇ 3 ਹਥਿਆਰਬੰਦ ਨੌਜਵਾਨਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਕਰਿਆਨਾ ਕਾਰੋਬਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬਸਤੀ ਗੁੱਜ਼ਾਂ ਮੇਨ ਬਾਜ਼ਾਰ ਵਿਚ ਬਿੱਲਾ ਕਰਿਆਨਾ ਦੀ ਦੁਕਾਨ ਹੈ। ਦੱਸਿਆ ਜਾ ਰਿਹਾ ਹੈ ਕਿ ਕਰਿਆਨਾ ਦਾ ਕਾਰੋਬਾਰੀ ਹਰ ਰੋਜ਼ ਸਵੇਰੇ 6 ਵਜੇ ਦੁਕਾਨ ਖੋਲ੍ਹਦਾ ਸੀ। ਸਵੇਰੇ ਕਰੀਬ 6.30 ਵਜੇ ਉਹ ਦੁਕਾਨ ‘ਤੇ ਮੌਜੂਦ ਸੀ ਕਿ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਥੇ ਆ ਕੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ‘ਚ ਬਿੱਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Jaggi Vasudev | Can you predict death? - Telegraph India

ਫਿਲਹਾਲ ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੈ। ਇਹ ਵਾਰਦਾਤ ਲੁੱਟ ਨਾਲ ਜੋੜ ਕੇ ਵੇਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਨ ਵਾਲੇ ਨਸ਼ੇ ਦੇ ਆਦੀ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵੇਖੋ ਵੀਡੀਓ

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ