ਜਲੰਧਰ | ਸ਼ਹਿਰ ਵਿੱਚ ਇੱਕ ਹੋਰ 17 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ। ਬਸਤੀ ਵਾਲਾ ਖੇਲ ਇਲਾਕੇ ਵਿੱਚ ਸਥਿਤ ਨਿਊ ਰਾਜ ਨਗਰ ਦੀ ਠੇਕੇ ਵਾਲੀ ਗਲੀ ਵਿੱਚ 17 ਸਾਲ ਦੇ ਧਰਮਪ੍ਰੀਤ ਅਟਵਾਲ ਦੇ ਸਿਰ ਉੱਤੇ ਰੌਡ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਾਰਦਾਤ ਸੋਮਵਾਰ ਰਾਤ ਸਾਢੇ 9 ਵਜੇ ਦੀ ਹੈ। ਧਰਮਪ੍ਰੀਤ ਦੇ ਭਰਾ ਦਾ ਇਲਾਕੇ ਦੇ ਕੁਝ ਲੋਕਾਂ ਨਾਲ ਝਗੜਾ ਸੀ। ਧਰਮਪ੍ਰੀਤ ਝਗੜਾ ਰੋਕਣ ਗਿਆ ਸੀ। ਇਸ ਦੌਰਾਨ ਧਰਮਪ੍ਰੀਤ ਦੇ ਸਿਰ ਉੱਤੇ ਰੌਡ ਮਾਰੀ ਗਈ। ਹਸਪਤਾਲ ਲਿਜਾਂਦਿਆਂ ਮੌਕੇ ਉੱਤੇ ਉਸ ਦੀ ਮੌਤ ਹੋ ਗਈ।
ਮਰਡਰ ਤੋਂ ਕਰੀਬ ਦੋ ਘੰਟੇ ਬਾਅਦ ਸਿਵਲ ਹਸਪਤਾਲ ਪਹੁੰਚੇ ਏਸੀਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਬੱਚੇ ਦਾ ਨਾਂ ਅਤੇ ਉਸ ਦੇ ਘਰ ਦਾ ਅਡ੍ਰੈਸ ਮਿਲਿਆ ਹੈ। ਜਿਸ ਰੌਡ ਨਾਲ ਕਤਲ ਹੋਇਆ ਹੈ ਉਹ ਵੀ ਬਰਾਮਦ ਕਰ ਲਈ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਅਸੀਂ ਜਾਂਚ ਕਰ ਰਹੇ ਹਾਂ ਜਲਦ ਹੀ ਅਰੋਪੀਆਂ ਨੂੰ ਫੜ੍ਹ ਲਵਾਂਗੇ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।