ਮੁੰਬਈ : 90 ਫੁੱਟ ਲੰਬੇ ਲੋਹੇ ਦੇ ਪੁਲ਼ ਨੂੰ ਟਰੱਕ ‘ਚ ਲੱਦ ਕੇ ਲੈ ਗਏ ਚੋਰ; ਜਿਨ੍ਹਾਂ ਨੇ ਬਣਾਇਆ ਸੀ, ਉਨ੍ਹਾਂ ਨੇ ਹੀ ਚਾੜ੍ਹਿਆ ਚੰਨ

0
579

ਮੁੰਬਈ : ਮੁੰਬਈ ‘ਚ ਚੋਰਾਂ ਨੇ 90 ਫੁੱਟ ਲੰਬੇ ਲੋਹੇ ਦੇ ਪੁਲ਼ ਨੂੰ ਚੋਰੀ ਕਰ ਲਿਆ। ਇਸ ਪੁਲ਼ ਦਾ ਭਾਰ 6 ਹਜ਼ਾਰ ਕਿੱਲੋ ਸੀ। ਚੋਰਾਂ ਨੇ ਪਹਿਲਾਂ ਇਸ ਪੁਲ਼ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਫਿਰ ਇਸ ਨੂੰ ਟਰੱਕ ਵਿਚ ਲੱਦ ਕੇ ਲੈ ਗਏ। ਇਸ ਟਰੱਕ ਦਾ ਰਜਿਸਟ੍ਰੇਸ਼ਨ ਨੰਬਰ ਲੈ ਕੇ ਪੁਲਿਸ ਚੋਰਾਂ ਤਕ ਪਹੁੰਚ ਗਈ। ਪੁਲਿਸ ਨੇ ਇਸ ਮਾਮਲੇ ‘ਚ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁੰਬਈ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਪੁਲ਼ ਅਡਾਨੀ ਇਲੈਕਟ੍ਰੀਸਿਟੀ ਕੰਪਨੀ ਦਾ ਸੀ। ਇਸ ਨੂੰ ਮੁੰਬਈ ਦੇ ਮਲਾਡ ਇਲਾਕੇ ਵਿਚ ਇਕ ਡਰੇਨ ਉਤੇ ਰੱਖਿਆ ਗਿਆ ਸੀ ਅਤੇ ਵੱਡੀਆਂ ਪਾਵਰ ਕੇਬਲਾਂ ਨੂੰ ਮੋੜਨ ਲਈ ਵਰਤਿਆ ਜਾਂਦਾ ਸੀ। ਬਾਅਦ ਵਿਚ ਜਦੋਂ ਡਰੇਨ ’ਤੇ ਪੱਕਾ ਪੁਲ ਬਣਾਇਆ ਗਿਆ ਤਾਂ ਲੋਹੇ ਦੇ ਪੁਲ਼ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪੁਲ਼ ਨੂੰ ਆਖਰੀ ਵਾਰ 6 ਜੂਨ ਨੂੰ ਦੇਖਿਆ ਗਿਆ ਸੀ। ਮੌਕੇ ‘ਤੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਸਨ। ਅਜਿਹੇ ‘ਚ ਪੁਲਿਸ ਨੇ ਆਸਪਾਸ ਦੇ ਇਲਾਕਿਆਂ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ, ਜਿਸ ਵਿਚ ਸਾਹਮਣੇ ਆਇਆ ਕਿ 11 ਜੂਨ ਨੂੰ ਇਕ ਵੱਡਾ ਟਰੱਕ ਪੁਲ ਵੱਲ ਜਾ ਰਿਹਾ ਸੀ। ਪੁਲਿਸ ਨੇ ਟਰੱਕ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ‘ਤੇ ਉਸ ਦਾ ਪਤਾ ਲਗਾਇਆ। ਜਾਂਚ ਵਿਚ ਸਾਹਮਣੇ ਆਇਆ ਕਿ ਜਿਸ ਕੰਪਨੀ ਨੂੰ ਪੁਲ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ, ਉਸ ਦੇ ਇਕ ਮੁਲਾਜ਼ਮ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਪੁਲਿਸ ਨੇ ਦੋਸ਼ੀ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ