ਮੁਕਤਸਰ| ਮੁਕਤਸਰ ਦੇ ਮਲੋਟ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਾਰ ਬਾਜ਼ਾਰ ਤੋਂ ਕਾਰ ਖਰੀਦਣ ਦੇ ਬਹਾਨੇ 2 ਨੌਜਵਾਨ ਸ਼ਰਮਾ ਕਾਰ ਬਾਜ਼ਾਰ ਆਉਂਦੇ ਨੇ। ਇਸ ਦੌਰਾਨ ਕਾਰ ਬਾਜ਼ਾਰ ਦੇ ਮਾਲਕ ਨੇ ਆਪਣੇ ਮੁਲਾਜ਼ਮ ਨੂੰ ਇਨ੍ਹਾਂ ਨੌਜਵਾਨਾਂ ਨਾਲ ਕਾਰ ਵਿਚ ਭੇਜ ਦਿੱਤਾ ਤਾਂ ਜੋ ਕਿ ਇਹ ਨੌਜਵਾਨ ਕਾਰ ਦੀ ਟਰਾਈ ਲੈ ਸਕਣ।
ਉਕਤ ਨੌਜਵਾਨਾਂ ਨੇ 3 ਵਾਰ ਸਵਿਫਟ ਕਾਰ ਦੀ ਟਰਾਈ ਲਈ। ਫਿਰ ਉਨ੍ਹਾਂ ਚੌਥੀ ਵਾਰ ਵੀ ਟਰਾਈ ਲੈਣ ਦੀ ਗੱਲ ਕਹੀ। ਇਸ ਵਾਰ ਨੌਜਵਾਨਾਂ ਨੇ ਕਾਰ ਦੀ ਟਰਾਈ ਦੌਰਾਨ ਬਠਿੰਡਾ ਰੋਡ ਉਤੇ ਕਾਰ ਬਾਜ਼ਾਰ ਦੇ ਮੁਲਾਜ਼ਮ ਨੂੰ ਪਿਸਤੌਲ ਦਿਖਾ ਕੇ ਕਾਰ ਲੈ ਕੇ ਭੱਜ ਗਏ।
ਜਾਣਕਾਰੀ ਅਨੁਸਾਰ ਗੁਆਂਢੀ ਦੁਕਾਨ ਵਾਲੇ ਹੀ ਉਕਤ ਨੌਜਵਾਨਾਂ ਨੂੰ ਨਾਲ ਲੈ ਕੇ ਕਾਰ ਦਿਖਾਉਣ ਆਏ ਸਨ। ਸਵਿਫਿਟ ਡਿਜ਼ਾਇਰ ਕਾਰ ਦਾ ਸੌਦਾ 4.25 ਹਜ਼ਾਰ ਵਿਚ ਹੋ ਗਿਆ। ਫਿਰ ਇਹ ਨੌਜਵਾਨ ਕਾਰ ਦੀ ਟਰਾਈ ਲੈਣ ਬਹਾਨੇ ਪਿਸਤੌਲ ਦਿਖਾ ਕੇ ਕਾਰ ਲੈ ਕੇ ਫਰਾਰ ਹੋ ਗਏ। ਇਨ੍ਹਾਂ ਨੌਜਵਾਨਾਂ ਨੇ ਆਪਣਾ ਪਤਾ ਗੰਗਾਨਗਰ ਰੋਡ ਦਾ ਦੱਸਿਆ ਸੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।