ਮੁਕਤਸਰ| ਮੁਕਤਸਰ ਜ਼ਿਲ੍ਹੇ ਵਿਚ ਪਿੰਡ ਭੁੱਲਰ ਨੇੜੇ ਰਾਜਸਥਾਨ ਫੀਡਰ ਨਹਿਰ ਵਿਚ ਬਣੀ ਦਲਦਲ ਕਾਰਨ ਮੌਤ ਹੋ ਗਈ। ਮ੍ਰਿਤਕ ਨੇੜੇ ਹੀ ਝੁੱਗੀ ਝੌਂਪੜੀ ਵਿਚ ਰਹਿੰਦੇ ਸਨ।
‘ਚ ਸ਼ਨੀਵਾਰ ਨੂੰ ਕਬਾੜ ਇਕੱਠਾ ਕਰ ਰਹੇ 2 ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
ਦੱਸ ਦਈਏ ਕਿ ਰਾਜਸਥਾਨ ਫੀਡਰ ਨਹਿਰ ‘ਚ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਬੰਨ੍ਹ ਲਗਾ ਕੇ ਪਾਣੀ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਨਹਿਰ ਵਿੱਚ 15 ਤੋਂ 20 ਫੁੱਟ ਡੂੰਘਾ ਦਲਦਲਨੁਮਾ ਟੋਆ ਬਣ ਗਿਆ ਸੀ। ਅੱਜ ਜਦੋਂ ਇੱਕ ਨੌਜਵਾਨ ਨਹਿਰ ਵਿੱਚੋਂ ਪਲਾਸਟਿਕ ਦੇ ਲਿਫਾਫੇ ਕੱਢਣ ਲਈ ਹੇਠਾਂ ਉਤਰਿਆ ਤਾਂ ਉਹ ਡੂੰਘੇ ਟੋਏ ਵਿੱਚ ਵਿਚਲੀ ਦਲਦਲ ਵਿਚ ਫਸ ਗਿਆ। ਜਦੋਂ ਇੱਕ ਹੋਰ ਨੌਜਵਾਨ ਉਸ ਨੂੰ ਬਚਾਉਣ ਗਿਆ ਤਾਂ ਉਹ ਵੀ ਉਸੇ ਟੋਏ ਵਿੱਚ ਧਸ ਗਿਆ।
ਇਸ ਘਟਨਾ ਦਾ ਜਦੋਂ ਪਿੰਡ ਥਾਂਦੇਵਾਲਾ ਦੇ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੌਜਵਾਨਾਂ ਦੀ ਕਾਫੀ ਭਾਲ ਕੀਤੀ, ਪਰ ਉਹ ਨਹੀਂ ਮਿਲੇ। ਫਿਰ ਕਰੇਨ ਦੀ ਮਦਦ ਨਾਲ ਬਾਅਦ ਦੁਪਹਿਰ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਦੋਵਾਂ ਦੀ ਪਛਾਣ ਗੋਪੀ ਨਾਥ (25) ਪੁੱਤਰ ਧੰਨਾਨਾਥ, ਬੱਬੂ ਨਾਥ (18) ਪੁੱਤਰ ਵੀਰਾ ਨਾਥ ਵਾਸੀ ਮੁਕਤਸਰ ਵਜੋਂ ਹੋਈ ਹੈ। ਦੋਵੇਂ ਕਬਾੜ ਇਕੱਠਾ ਕਰਦੇ ਸਨ।
ਮੌਕੇ ‘ਤੇ ਪਹੁੰਚੇ ਏ.ਐਸ.ਆਈ ਪੀਰਦੱਤ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।