ਮੁਕਤਸਰ ਸਾਹਿਬ : ਮਾਂ ਨਾਲ ਸੜਕ ਕਿਨਾਰੇ ਖੜ੍ਹੀ 6 ਸਾਲਾ ਕੁੜੀ ਨੂੰ ਬੁਲੈਰੋ ਨੇ ਕੁਚਲਿਆ, ਮੌਕੇ ‘ਤੇ ਮੌਤ..ਵੇਖੋ ਵੀਡੀਓ

0
3313

ਗਿੱਦੜਬਾਹਾ, 3 ਅਕਤੂਬਰ| ਮਲੋਟ ਰੋਡ ‘ਤੇ ਰਿਲਾਇੰਸ ਪੰਪ ਦੇ ਨਜ਼ਦੀਕ ਅੱਜ ਦੁਪਹਿਰ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰ ਰਹੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਇਕ ਬੱਚੀ ਨੂੰ ਇਕ ਤੇਜ਼ ਰਫ਼ਤਾਰ ਅਣਪਛਾਤੀ ਬਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ 4 ਸਾਲਾ ਪੂਜਾ ਦੀ ਦਰਦਨਾਕ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਚ.ਕੇ. ਪੋਲਟਰੀ ਫਾਰਮ ‘ਤੇ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਦੇਸ ਰਾਜ ਆਪਣੀ ਪਤਨੀ ਆਰਤੀ, ਲੜਕਿਆਂ ਅੰਕੁਸ਼ (6 ਸਾਲ) ਤੇ ਅਮਿਤ (3 ਸਾਲ) ਅਤੇ ਲੜਕੀ ਪੂਜਾ (4 ਸਾਲ) ਮੂਲ ਨਿਵਾਸੀ ਪਿੰਡ ਸਰਫਰਾ, ਜ਼ਿਲ੍ਹਾ ਸੁਜਾਨਪੁਰ (ਉੱਤਰ ਪ੍ਰਦੇਸ਼) ਨਾਲ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰ ਰਹੇ ਸਨ, ਤਾਂ ਇਸੇ ਦੌਰਾਨ ਗਿੱਦੜਬਾਹਾ ਤੋਂ ਮਲੋਟ ਵੱਲ ਜਾ ਰਹੀ ਇਕ ਤੇਜ਼ ਰਫ਼ਤਾਰ ਅਣਪਛਾਤੀ ਬਲੈਰੋ ਗੱਡੀ ਨੇ ਸੜਕ ਕਿਨਾਰੇ ਖੜ੍ਹੀ ਲੜਕੀ ਪੂਜਾ ਨੂੰ ਆਪਣੀ ਚਪੇਟ ਵਿਚ ਲੈ ਲਿਆ।

ਜਿਸ ਕਾਰਨ ਪੂਜਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਹਾਦਸੇ ਤੋਂ ਬਾਅਦ ਬਲੈਰੋ ਚਾਲਕ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉੱਧਰ ਘਟਨਾ ਦੀ ਸੂਚਨਾ ਮਿਲਣ ‘ਤੇ ਸ੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਨੇ ਲੜਕੀ ਪੂਜਾ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾਇਆ ਜਦੋਂਕਿ ਥਾਣਾ ਗਿੱਦੜਬਾਹਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੇਖੋ ਵੀਡੀਓ-