ਮੁਕਤਸਰ : ਨਾੜ ਨੂੰ ਲਾਈ ਅੱਗ ਕਾਰਨ ਗਰੀਬ ਦੀ ਝੌਂਪੜੀ, ਬੱਚੇ ਤੇ ਮੱਝ ਸੜੀ, ਪੀੜਤ ਪਰਿਵਾਰ ਦਾ ਰੋ-ਰੋ ਬੁਰਾ ਹਾਲ

0
872

ਮੁਕਤਸਰ| ਮੁਕਤਸਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ, ਇਥੇ ਇਕ ਕਿਸਾਨ ਵਲੋਂ ਨਾੜ ਨੂੰ ਲਾਈ ਅੱਗ ਕਾਰਨ ਖੇਤਾਂ ਨੇੜੇ ਰਹਿੰਦੇ ਇਕ ਗਰੀਬ ਪਰਿਵਾਰ ਦੀ ਝੌਂਪੜੀ ਨੂੰ ਅੱਗ ਲੱਗ ਗਈ, ਜਿਸ ਕਾਰਨ ਗਰੀਬ ਦੇ ਬੱਚੇ, ਉਸਦੀ ਮੱਝ ਸੜ ਗਈ।

ਪੀੜਤ ਪਰਿਵਾਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅੱਗ ਨੂੰ ਨਾੜ ਲਗਾਉਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।