ਮੁਕਤਸਰ : ਅੱਗ ਲੱਗਣ ਨਾਲ ਗਰੀਬ ਦਾ ਘਰ ਸੜ ਕੇ ਸੁਆਹ, ਛੱਤ ਡਿੱਗੀ

0
761

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਗੋਨਿਆਣਾ ਰੋਡ ‘ਤੇ ਗੁਰਦੇਵ ਨਗਰ ‘ਚ ਇਕ ਗਰੀਬ ਦੇ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਮਕਾਨ ਦੀ ਛੱਤ ਵੀ ਡਿੱਗ ਗਈ।

ਇਹ ਘਟਨਾ ਇਕ ਵਿਧਵਾ ਔਰਤ ਦੇ ਘਰ ਵਾਪਰੀ, ਜੋ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਤੇ ਆਪਣੀ ਰੋਜ਼ੀ-ਰੋਟੀ ਲਈ ਗੰਗਾਨਗਰ ‘ਚ ਕਪਾਹ ਦੇ ਸੀਜ਼ਨ ਕਾਰਨ ਉਥੇ ਗਈ ਹੋਈ ਸੀ। ਘਰ ‘ਚ ਕੋਈ ਵੀ ਮੌਜੂਦ ਨਹੀਂ ਸੀ।

ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ‘ਚ ਅੱਗ ਲੱਗ ਗਈ ਹੈ, ਤੁਸੀਂ ਵਾਪਸ ਆ ਜਾਓ, ਜਦੋਂ ਉਹ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਚੁੱਕਾ ਸੀ ਤੇ ਕਮਰੇ ਦੀ ਛੱਤ ਵੀ ਡਿੱਗ ਗਈ ਸੀ।

ਉਨ੍ਹਾਂ ਦੱਸਿਆ ਕਿ ਮੈਂ ਵਿਧਵਾ ਹਾਂ ਤੇ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਆਪਣੀ ਬੇਟੀ ਦੇ ਵਿਆਹ ਲਈ ਸਾਮਾਨ ਤੇ ਨਕਦੀ ਜੋੜ ਕੇ ਰੱਖੀ ਸੀ, ਜੋ ਅੱਗ ਲੱਗਣ ਨਾਲ ਸੁਆਹ ਹੋ ਗਈ। ਉਨ੍ਹਾਂ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ।