ਮੁਕਤਸਰ : ਖੜ੍ਹੀ ਟਰਾਲੀ ‘ਚ ਵੱਜੀ ਸੈਂਟਰੋ ਕਾਰ, ਟਰਾਲੀ ਦਾ ਐਂਗਲ ਬਜ਼ੁਰਗ ਮਹਿਲਾ ਦੀ ਛਾ.ਤੀ ‘ਚ ਵੜਿਆ, ਹਸਪਤਾਲ ਲਿਜਾਂਦਿਆਂ ਮੌ/ਤ

0
1219

ਸ੍ਰੀ ਮੁਕਤਸਰ ਸਾਹਿਬ, 7 ਫਰਵਰੀ| ਸ੍ਰੀ ਮੁਕਤਸਰ ਸਾਹਿਬ ਦੇ ਮੁਕਤਸਰ-ਬਠਿੰਡਾ ਰੋਡ ‘ਤੇ ਕਾਰ ਅਤੇ ਟਰਾਲੀ ਦੀ ਟੱਕਰ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ।

ਘਟਨਾ ਉਸ ਸਮੇਂ ਵਾਪਰੀ ਜਦੋਂ ਸੜਕ ‘ਤੇ ਤੂੜੀ ਨਾਲ ਲੱਦੀ ਟਰਾਲੀ ਖੜ੍ਹੀ ਸੀ ਅਤੇ ਪਿੱਛੇ ਤੋਂ ਇੱਕ ਕਾਰ ਪੀ.ਬੀ.30 ਡਬਲਿਊ 9368 ਸੈਂਟਰੋ ਕਾਰ ਟਕਰਾ ਗਈ। ਜਿਸ ਵਿਚ ਸਵਾਰ ਦੋ ਬਜ਼ੁਰਗ ਪਤੀ-ਪਤਨੀ ਬਠਿੰਡਾ ਤੋਂ ਆਪਣੇ ਪਿੰਡ ਚਿੱਬੜਾਂ ਵਾਲੀ ਨੂੰ ਜਾ ਰਹੇ ਸਨ ਕਿ ਇਸ ਦੌਰਾਨ ਟਰਾਲੀ ਦਾ ਐਂਗਲ ਬਜ਼ੁਰਗ ਔਰਤ ਦੀ ਛਾਤੀ ‘ਚ ਜਾ ਵੜ ਗਿਆ, ਜਿਸ ਕਾਰਨ ਬਜ਼ੁਰਗ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਦੋਂ ਉਸਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਉਸ ਬਜ਼ੁਰਗ ਔਰਤ ਦੀ ਉਮਰ ਕਰੀਬ 75 ਸਾਲ ਦੱਸੀ ਜਾ ਰਹੀ ਹੈ।